ਅੰਮ੍ਰਿਤਸਰ 18 ਜੁਲਾਈ (ਵਿਸ਼ਵ ਵਾਰਤਾ)-ਕੋਵੀਡ-19 ਮਹਾਮਾਰੀ ਤੋਂ ਬਚਾਓ ਤੇ ਇਸਤੋਂ ਸੁਚੇਤ ਰਹਿਣ ਲਈ ਲੋਕਾਂ ਨੂੰ ਜਾਗਰੂਕ ਕਰਨ ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਦਾ ਅਗਾਜ਼ ਕੀਤਾ ਹੋਇਆ ਹੈ। ਜਿਸਦੇ ਤਹਿਤ ਵੱਖ-ਵੱਖ ਵਿਭਾਗਾਂ ਵੱਲੋਂ ਆਮ ਪਬਲਿਕ ਨੂੰ ਜਾਗਰੂਕ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।ਜਿਲਾ ਸ੍ਰੀ ਮੁਕਤਸਰ ਸਾਹਿਬ ਦੇ 02 ਪੁਲਿਸ ਜਵਾਨ ਸਿਪਾਹੀ ਸੰਮਨਦੀਪ ਸਿੰਘ ਅਤੇ ਸਿਪਾਹੀ ਗੁਰਸੇਵਕ ਸਿੰਘ ਵੱਲੋਂ ਸਾਈਕਲਾਂ ਪਰ ਸਵਾਰ ਹੋ ਕੇ ਕੋਵੀਡ-19 ਤੋਂ ਬਚਾਓ ਲਈ ਸਿਹਤ ਵਿਭਾਗ ਵੱਲੋਂ ਜਾਰੀ ਗਾਈਡਲਾਈਜ਼ ਨੂੰ ਲੋਕਾਂ ਤੱਕ ਪਹੁੰਚਾਉਂਣ ਲਈ ਐਸ.ਐਸ.ਪੀ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਤੋਂ ਸਾਈਕਲਾਂ ਪਰ ਸਵਾਰ ਹੋ ਕੇ ਵਾਇਆ ਫਰੀਦਕੋਰਟ, ਫਿਰੋਜਪੁਰ ਅਤੇ ਤਰਨ-ਤਾਰਨ ਤੋਂ ਹੁੰਦੇ ਹੋਏ, 250 ਕਿਲੋ-ਮੀਟਰ ਦਾ ਰਸਤਾ ਤੈਕ ਕਰਕੇ ਅੱਜ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਸ਼ਹਿਰ ਵਿੱਖੇ ਪਹੁੰਚੇ, ਇੱਥੇ ਪਹੁੰਚਣ ਉੰਪਰੰਤ ਸ੍ਰੀਮਤੀ ਸਿਮਰਤ ਕੌਰ,ਆਈ.ਪੀ.ਐਸ,ਏ.ਡੀ.ਸੀ.ਪੀ-ਸਥਾਨਿਕ
ਇਹਨਾਂ ਪੁਲਿਸ ਜਵਾਨਾਂ ਵੱਲੋਂ ਕੋਵੀਡ-19 ਮਹਾਮਾਰੀ ਦੇ ਬਚਾਓ ਲਈ ਆਮ ਲੋਕਾਂ ਨੂੰ ਜਾਗਰੂਕ ਲਈ ਇਹਨਾਂ ਵੀ ਵਿਲੱਖਣ ਸੋਚ ਦਾ ਸ੍ਰੀ ਰਾਜਬਚਨ ਸਿੰਘ,ਪੀ.ਪੀ.ਐਸ,ਐਸ.ਐਸ.ਪੀ,ਸ੍ਰੀ ਮੁਕਤਸਰ ਸਾਹਿਬ ਨੇ ਵੀ ਸਾਥ ਦਿੱਤਾ।ਇਹ ਪੁਲਿਸ ਜਵਾਨ ਪਿੰਡ ਤੇ ਸ਼ਹਿਰ ਦੇ ਰਸਤਿਆਂ ਤੋਂ ਹੁੰਦੇ ਹੋਏ, ਆਮ ਲੋਕਾਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ, ਮਾਸਕ ਪਹਿਨਣ,ਸਮੇਂ-ਸਮੇਂ ਸਿਰ ਹੱਥ ਧੋਣਾ, ਬਿੰਨਾਂ ਵਜਾਂ ਘਰ ਤੋ ਬਾਹਰ ਨਾ ਜਾਣਾ ਬਾਰੇ ਜਾਗਰੂਕ ਕਰਦੇ ਆ ਰਹੇ ਹਨ ਅਤੇ ਰਸਤੇ ਵਿੱਚ ਜਿੰਨਾਂ ਲੋਕਾਂ ਨੇ ਮਾਸਕ ਨਹੀ ਪਾਏ ਹੁੰਦੇ,ਉਹਨਾਂ ਨੂੰ ਮਾਸਕ ਵੀ ਵੰਡਦੇ ਆ ਰਹੇ ਹਨ।
ਇਹ ਪੁਲਿਸ ਜਵਾਨ ਪੰਜਾਬ ਦੇ ਵੱਖ-ਵੱਖ ਜਿਲਿਆ ਵਿੱਚੋ ਹੁੰਦੇ ਕਰੀਬ 1300 ਕਿਲੋ-ਮੀਟਰ ਦਾ ਰਸਤਾ ਤੈਅ ਕਰਕੇ ਲੋਕਾਂ ਨੂੰ ਇਸ ਮਹਾਮਾਰੀ ਤੋਂ ਜਾਗਰੂਕ ਕਰਦੇ ਹੋਏ, ਆਪਣੀ ਯਾਤਰਾ ਸ੍ਰੀ ਮੁਕਤਸਰ ਸਾਹਿਬ ਵਿੱਖੇ ਵਾਪਿਸ ਪਹੁੰਚ ਕੇ ਪੂਰੀ ਕਰਨਗੇ।