• ਵਿਸ਼ੇਸ਼ ਸਿਖਲਾਈ ਕੈਂਪ ਵਿੱਚ ਡੀ.ਐਸ.ਪੀ,ਐਸ.ਆਈ ਅਤੇ ਏ.ਐਸ.ਆਈ ਰੈਂਕ ਦੇ ਅਧਿਕਾਰੀ ਹੋਏ ਸ਼ਾਮਲ
ਚੰਡੀਗੜ,17 ਅਪ੍ਰੈਲ (ਵਿਸ਼ਵ ਵਾਰਤਾ) :ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ,ਪੰਜਾਬ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਜੁਵਿਨਾਇਲ ਜਸਟਿਸ(ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ ,2015 ਬਾਰੇ ਜਾਗਰੁਕਤਾ ਅਤੇ ਇਸ ਐਕਟ ਅਧੀਨ ਉਨਾਂ ਦੀਆਂ ਜਿੰਮੇਵਾਰੀਆਂ ਤੋਂ ਜਾਣੂ ਕਰਵਾਉਣ ਲਈ ਇੱਕ ਦਿਨਾ ਟ੍ਰੇਨਿੰਗ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਪ੍ਰੋਗ੍ਰਾਮ ਵਿੱਚ ਡੀ.ਐਸ.ਪੀ,ਐਸ.ਆਈ ਅਤੇ ਏ.ਐਸ.ਆਈ ਰੈਂਕ ਦੇ ਅਧਿਕਾਰੀਆਂ ਨੂੰ ਜੇ.ਜੇ ਐਕਟ 2015 ਦੀਆਂ ਵੱਖ-ਵੱਖ ਮੱਦਾਂ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ ਅਤੇ ਇਨਾਂ ਮੱਦਾਂ ਅਧੀਨ ਉਨਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਅਤੇ ਕਰਤੱਬਾਂ ਬਾਰੇ ਚਾਨਣਾ ਪਾਇਆ ਗਿਆ।ਇਹ ਟ੍ਰੇਨਿੰਗ ਪ੍ਰੋਗ੍ਰਾਮ ਦੋ ਬੈਚਾਂ ਵਿੱਚ ਬਚਪਨ ਬਚਾਓ ਅੰਦੋਲਨ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦੌਰਾਨ ਜੁਵਿਨਾਇਲ ਪੁਲਿਸ ਅਫਸਰ ਅਤੇ ਬਾਲ ਭਲਾਈ ਪੁਲਿਸ ਅਫਸਰ ਵੱਲੋਂ ਖਾਸ ਤੌਰ ‘ਤੇ ਇਸ ਐਕਟ ਤਹਿਤ ਬੱਚਿਆਂ ਦੇ ਮਾਮਲਿਆਂ ਨੂੰ ਹੱਲ ਕਰਨ ਲਈ ਵੱਖ-ਵੱਖ ਧਾਰਾਵਾਂ ਬਾਰੇ ਸਿਖਲਾਈ ਪ੍ਰਦਾਨ ਕੀਤੀ ਗਈ। ÎਿÂਸ ਵਿਸ਼ੇਸ਼ ਸਿਖਲਾਈ ਪ੍ਰੋਗ੍ਰਾਮ ਤਹਿਤ ਜੁਵਿਨਾਇਲ ਜਸਟਿਸ(ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ ,2015 ਨਾਲ ਸਬੰਧਤ ਵੱਖ -ਵੱਖ ਧਾਰਾਵਾਂ ਜਿਵੇਂ ਬਾਲ ਵਿਆਹ ਐਕਟ 2005, ਬੱਚਿਆਂ ਦੇ ਜਿਸਮਾਨੀ ਸ਼ੋਸ਼ਣ ਤੋਂ ਸੁਰੱਖਿਆ ਸਬੰਧੀ ਐਕਟ 2012,ਬਾਲ ਮਜ਼ਦੂਰੀ ਅਤੇ ਬੱਚਿਆਂ ਦੇ ਦਰਪੇਸ਼ ਆਉਂਦੀਆਂ ਹੋਰ ਸਮੱਸਿਆਵਾਂ ਦੇ ਹੱਲ ਲਈ ਐਕਟ ਦੀਆਂ ਧਾਰਾਵਾਂ ਬਾਰੇ ਪੁਲਿਸ ਅਧਿਕਾਰੀਆਂ ਨੂੰ ਚਾਨਣਾ ਪਾਇਆ ਗਿਆ।
ਇਸ ਸਿਖਲਾਈ ਕੈਂਪ ਦੌਰਾਨ ਪੰਜਾਬ ਪੁਲਿਸ ਨੂੰ ਡੀ.ਸੀ.ਪੀ.ਓਜ਼ ,ਸੀ.ਡਬਲਿਊ.ਸੀ,ਜੇ.ਜੇ.ਬੀ,ਸਿਹਤ ਆਦਿ ਭਾਈਵਾਲਾਂ ਨਾਲ ਆਪਸੀ ਤਾਲਮੇਲ ਬਣਾਕੇ ਰੱਖਣ ‘ਤੇ ਜ਼ੋਰ ਦਿੱਤਾ ਗਿਆ ਤਾਂ ਜੋ ਜੁਵਿਨਾਇਲ ਜਸਟਿਸ(ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ ,2015 ਅਤੇ ਬੱਚਿਆਂ ਦੇ ਜਿਸਮਾਨੀ ਸ਼ੋਸ਼ਣ ਤੋਂ ਸੁਰੱਖਿਆ ਸਬੰਧੀ ਐਕਟ 2012 ਦੇ ਮੱਦਾਂ ਨੂੰ ਸੁਚੱਜੇ ਢੰਗ ਨਾਲ ਲਾਗੂ ਕੀਤਾ ਜਾ ਸਕੇ।
ਸਮਾਜਿਕ ਸੁਰੱਖਿਆ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਸ੍ਰੀ ਕੇ.ਬੀ .ਐਸ ਸਿੱਧੂ,ਆਈ.ਏ.ਐਸ ਨੇ ਹਿੱਸਾ ਲੈਣ ਵਾਲਿਆਂ ਨੂੰ ਬੱਚਿਆਂ ਦੇ ਮਾਮਲਿਆਂ ਦੌਰਾਨ ਗੰਭੀਰਤਾ ਅਤੇ ਵਿਸ਼ੇਸ਼ ਸੰਜੀਦਗੀ ਵਰਤਣ ਲਈ ਪ੍ਰੇਰਿਆ। ਇਸ ਮੌਕੇ ਪੰਜਾਬ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਇਲਡ ਰਾਇਟਜ਼ ਦੇ ਸਕੱਤਰ ਸ੍ਰੀ ਕੇ ਐਸ ਪੰਨੂ ਅਤੇ ਸਮਾਜ ਸੁਰੱਖਿਆ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਕਵਿਤਾ ਸਿੰਘ ਨੇ ਬੱਚਿਆਂ ਦੀ ਭਲਾਈ ਅਤੇ ਸੁਰੱਖਿਆ ਸਬੰਧੀ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਸੇਵਾਵਾਂ ਬਾਰੇ ਦੱਸਿਆ ਅਤੇ ਆਪਣੇ ਨਿੱਜੀ ਤਜਰਬੇ ਵੀ ਸਾਂਝੇ ਕੀਤੇ।
ਇਹ ਜਾਗਰੁਕਤਾ ਸਮਾਗਮ ਸੂਬੇ ਦੇ ਬਾਕੀ ਜ਼ਿਲਿ•ਆਂ ਦੇ ਪੁਲਿਸ ਕਰਮਚਾਰੀਆਂ ਦੇ ਸਹਿਯੋਗ ਨਾਲ ਜਲੰਧਰ ਵਿੱਚ ਵੀ ਜਾਰੀ ਰਹੇਗੀ।