ਮੋਹਾਲੀ , 28 ਮਾਰਚ, 2020 ( ਵਿਸ਼ਵ ਵਾਰਤਾ)-ਐਸ.ਏ.ਐਸ.ਨਗਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਕੋਈ ਵੀ ਮਕਾਨ ਮਾਲਕ/ਪੀ.ਜੀ. ਮਾਲਕ ਕਰਫਿਊ/ਲਾਕਡਾਊਨ ਖਤਮ ਹੋਣ ਤੱਕ ਵਿਦਿਆਰਥੀਆਂ /ਪੀ.ਜੀਜ਼ ਅਤੇ ਹੋਰ ਕਿਰਾਏਦਾਰਾਂ ਖ਼ਾਸਕਰ ਜ਼ਿਲ੍ਹੇ ਤੋਂ ਬਾਹਰ ਵਾਲੇ ਅਤੇ ਜਿਹਨਾਂ ਕੋਲ ਰਹਿਣ ਲਈ ਹੋਰ ਥਾਂ ਨਹੀਂ ਹੈ ਨੂੰ ਘਰ ਖਾਲੀ ਕਰਨ ਲਈ ਮਜਬੂਰ ਨਹੀਂ ਕਰੇਗਾ।
ਡੀ ਸੀ ਨੇ ਦੱਸਿਆ ਕਿ ਇਹ ਕੇਵਲ ਕੋਵਿਡ-19 ਦੇ ਫੈਲਣ ਦੀ ਸੰਭਾਵਨਾ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ, ਸਾਰੇ ਪੀ.ਜੀ. ਮਾਲਕਾਂ ਅਤੇ ਮਕਾਨ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਮੌਜੂਦਾ ਹਾਲਾਤ ਨਾਲ ਰੋਜ਼ੀ-ਰੋਟੀ ਪ੍ਰਭਾਵਤ ਹੋ ਸਕਦੀ ਹੈ ਅਤੇ ਸੂਬੇ ਵਿਚ ਜਨਤਕ ਲੈਣ-ਦੇਣ ਲਈ ਬੈਂਕ ਵੀ ਬੰਦ ਹਨ।
ਡੀ ਸੀ ਨੇ ਇਹ ਅਪੀਲ ਕੀਤੀ ਹੈ ਕਿ ਵਿਦਿਆਰਥੀਆਂ / ਪੀ.ਜੀਜ਼ ਅਤੇ ਹੋਰ ਕਿਰਾਏਦਾਰਾਂ ਨੂੰ ਤੁਰੰਤ ਕਿਰਾਏ ਦਾ ਭੁਗਤਾਨ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਕਿਰਾਏ ਦੀ ਅਦਾਇਗੀ ਨਾ ਹੋਣ ਦੀ ਸੂਰਤ ਵਿੱਚ ਘਰ ਖਾਲੀ ਕਰਨ ਲਈ ਨਹੀਂ ਕਿਹਾ ਜਾਣਾ ਚਾਹੀਦਾ।