ਪੀਸੀਐੱਸ ਅਧਿਕਾਰੀ ਦੀ ਪਤਨੀ ਦੀ ਘਰ ਵਿੱਚ ਹੀ ਹੱਤਿਆ
ਨਾਲ ਦੇ ਕਮਰੇ ਵਿੱਚ ਲਟਕਦੀ ਮਿਲੀ ਭਤੀਜੇ ਦੀ ਲਾਸ਼
ਚੰਡੀਗੜ੍ਹ,14 ਜੁਲਾਈ(ਵਿਸ਼ਵ ਵਾਰਤਾ) – ਸੂਬਾਈ ਸਿਵਲ ਸਰਵਿਸਿਜ਼ (ਪੀ.ਸੀ.ਐੱਸ.)ਅਧਿਕਾਰੀ ਘਣਸ਼ਿਆਮ ਵਰਮਾ ਜੋ ਪ੍ਰਯਾਗਰਾਜ ਵਿੱਚ ਰਜਿਸਟ੍ਰੇਸ਼ਨ ਵਿੱਚ ਸਹਾਇਕ ਇੰਸਪੈਕਟਰ ਜਨਰਲ ਵਜੋਂ ਤਾਇਨਾਤ ਹੈ ,ਦੀ ਪਤਨੀ ਦੀ ਘਰ ਵਿੱਚ ਹੱਤਿਆ ਕਰ ਦਿੱਤੀ ਗਈ, ਜਦੋਂ ਕਿ ਉਸ ਦੇ ਭਤੀਜੇ ਦੀ ਲਾਸ਼ ਇਥੋਂ ਦੇ ਤਾਲਕਟੋਰਾ ਖੇਤਰ ਵਿੱਚ ਉਨ੍ਹਾਂ ਦੇ ਘਰ ਦੇ ਨਾਲ ਲੱਗਦੇ ਕਮਰੇ ਵਿੱਚ ਲਟਕਦੀ ਮਿਲੀ।
ਪੁਲਿਸ ਨੇ ਦੱਸਿਆ ਕਿ ਲਾਸ਼ਾਂ ਨੂੰ ਮੰਗਲਵਾਰ ਨੂੰ ਪੋਸਟ ਮਾਰਟਮ ਲਈ ਭੇਜਿਆ ਗਿਆ ਸੀ ਅਤੇ ਮਾਮਲੇ ਦੀ ਵਿਸਥਾਰਤ ਜਾਂਚ ਚੱਲ ਰਹੀ ਹੈ।ਵੈਸਟ ਦੇ ਪੁਲਿਸ ਡਿਪਟੀ ਕਮਿਸ਼ਨਰ (ਏਡੀਸੀਪੀ) ਵੈਸਟ, ਰਾਜੇਸ਼ਕੁਮਾਰ ਸ਼੍ਰੀਵਾਸਤਵ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪੀੜਤ ਅਨੀਤਾ ਵਰਮਾ (43) ਦੇ ਸਿਰ ‘ਤੇ ਭਾਰੀ ਸੱਟ ਲੱਗੀ ਸੀ ਅਤੇ ਫਿਰ ਬਾਥਰੂਮ ਦੇ ਪਾਈਪ ਨਾਲ ਉਸਦਾ ਗਲਾ ਘੁੱਟਿਆ ਗਿਆ ਇਹ ਮੰਨਿਆ ਜਾਂਦਾ ਹੈ ਕਿ ਭਤੀਜੇ 38 ਸਾਲਾ ਅਜੀਤ ਨੇ ਆਪਣੀ ਚਾਚੀ ਦਾ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਫਿਰ ਆਪਣੇ ਆਪ ਨੂੰ ਫਾਂਸੀ ਦੇ ਦਿੱਤੀ।
ਏਡੀਸੀਪੀ ਨੇ ਕਿਹਾ “ਅਜੀਤ ਬੇਰੁਜ਼ਗਾਰ ਸੀ ਅਤੇ ਕਿਹਾ ਜਾਂਦਾ ਹੈ ਕਿ ਉਹ ਤਣਾਅ ਤੋਂ ਗ੍ਰਸਤ ਸੀ ਅਤੇ ਹੋ ਸਕਦਾ ਹੈ ਕਿ ਉਸ ਨੇ ਆਪਣੀ ਚਾਚੀ ਨੂੰ ਘਰ ਵਿੱਚ ਝਗੜੇ ਤੋਂ ਬਾਅਦ ਮਾਰਿਆ ਹੋਵੇ। ਉਹ ਸਾਲ 2011 ਤੋਂ ਆਪਣੇ ਚਾਚੇ ਦੇ ਪਰਿਵਾਰ ਨਾਲ ਰਹਿ ਰਿਹਾ ਸੀ”।