ਪੀਐਮ ਮੋਦੀ ਵਾਰਾਨਸੀ ਤੋਂ ਅੱਗੇ ਅਮੇਠੀ ਤੋਂ ਸਮ੍ਰਿਤੀ ਇਰਾਨੀ ਪਛੜੇ
ਚੰਨੀ 34000 ਵੋਟਾਂ ਨਾਲ ਅੱਗੇ, ਮੰਡੀ ਤੋਂ ਕੰਗਨਾ ਰਣੌਤ ਨੂੰ 17000 ਦੀ ਲੀਡ
ਵਾਰਾਨਸੀ, 4 ਜੂਨ (ਵਿਸ਼ਵ ਵਾਰਤਾ):- ਯੂਪੀ ਦੇ ਅਮੇਠੀ ਤੋਂ BJP ਦੇ ਸਮ੍ਰਿਤੀ ਇਰਾਨੀ ਪਿੱਛੇ ਚਲ ਰਹੇ ਹਨ। ਉਦਰ ਪੀਐਮ ਮੋਦੀ ਜੋ ਪਹਿਲਾਂ ਪਿੱਛੇ ਚਲ ਰਹੇ ਸਨ ਹੁਣ ਉਹਨਾਂ ਨੇ ਕਾਂਗਰਸ ਦੇ ਉਮੀਦਵਾਰ ਨੂੰ 500 ਵੋਟਾਂ ਨਾਲ ਪਛਾੜ ਦਿੱਤਾ ਹੈ। ਵਾਰਾਨਸੀ ‘ਚ ਮੁਕਾਬਲਾ ਬੇਹੱਦ ਦਿਲਚਸਪ ਬਣਿਆ ਹੈ। ਪੂਰੇ ਦੇਸ਼ ਦੀ ਸਥਿਤੀ ਦੀ ਗੱਲ ਕਰੀਏ ਤਾ ਇਸ ਵੇਲੇ BJP 294 ਸੀਟਾਂ ‘ਤੇ ਅੱਗੇ ਚਲ ਰਹੀ ਹੈ ਜਦਕਿ 212 ਸੀਟਾਂ ‘ਤੇ INDIA ਗਠਜੋੜ ਅੱਗੇ ਚਲ ਰਿਹਾ ਹੈ। ਉਦਰ ਮੰਡੀ ਤੋਂ ਕੰਗਨਾ ਰਣੌਤ 17000 ਦੀ ਲੀਡ ਨਾਲ ਅੱਗੇ ਚਲ ਰਹੇ ਹਨ। ਲੁਧਿਆਣਾ ‘ਚ ਰਾਜਾ ਵੜਿੰਗ 5000 ਵੋਟਾਂ ਨਾਲ ਅੱਗੇ ਚਲ ਰਹੇ ਹਨ।