ਪੀਏਯੂ ਲੁਧਿਆਣਾ ਦੀ ਬਿਜਨਸ ਮੈਨੇਜਮੈਂਟ ਅਧਿਆਪਕਾ ਡਾਃ ਪ੍ਰਤਿਭਾ ਗੋਇਲ ਬਣੇ ਅਵਧ ਯੂਨੀਵਰਸਿਟੀ ਅਯੋਧਿਆ (ਯੂ ਪੀ) ਦੇ ਵਾਈਸ ਚਾਂਸਲਰ
ਚੰਡੀਗੜ੍ਹ 19 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਬਿਜਨਸ ਮੈਨੇਜਮੈਂਟ ਅਧਿਆਪਕਾ ਡਾਃ ਪ੍ਰਤਿਭਾ ਗੋਇਲ ਰਾਮ ਮਨੋਹਰ ਲੋਹੀਆ ਅਵਧ ਯੂਨੀਵਰਸਿਟੀ ਅਯੋਧਿਆ (ਯੂ ਪੀ) ਦੀ ਵਾਈਸ ਚਾਂਸਲਰ ਬਣ ਗਈ ਹੈ।
ਇਸ ਸਬੰਧੀ ਕੱਲ੍ਹ ਸ਼ਾਮ ਗਵਰਨਰ ਯੂ ਪੀ ਨੇ ਹੁਕਮ ਜਾਰੀ ਕੀਤੇ ਹਨ। ਡਾਃ ਪ੍ਰਤਿਭਾ ਪਿਛਲੇ 28 ਸਾਲ ਤੋਂ ਪੀ ਏ ਯੂ ਵਿੱਚ ਪੜ੍ਹਾ ਰਹੇ ਹਨ। ਦੱਸ ਦਈਏ ਕਿ ਡਾਃ ਪ੍ਰਤਿਭਾ ਪੰਜਾਬੀ ਲੇਖਕ ਪ੍ਰੇਮ ਭੂਸ਼ਨ ਗੋਇਲ ਦੀ ਬੇਟੀ ਅਤੇ ਜੰਗ ਬਹਾਦਰ ਗੋਇਲ ਦੇ ਭਤੀਜੀ ਹਨ।