ਮਹਿਲ ਕਲਾਂ/ਬਰਨਾਲਾ, 20 ਅਪਰੈਲ( ਵਿਸ਼ਵ ਵਾਰਤਾ)- ਪਿੰਡ ਪੰਡੋਰੀ ਤੋਂ ਅੱਜ ਸਵੇਰੇ ਇਕ ਨਵਜੰਮਿਆ ਬੱਚਾ ਮਿਲਿਆ ਹੈ। ਇਹ ਜਾਣਕਾਰ ਦਿੰਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਅਭਿਸ਼ੇਕ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਪੰਡੋਰੀ ਵਿਚ ਕੋਈ ਨਵਜੰਮਿਆ ਬੱਚਾ ਲਾਵਾਰਸ ਪਿਆ ਹੈ, ਜੋ ਕਿ ਲੜਕਾ ਹੈ। ਪੁਲੀਸ ਦੀ ਮਦਦ ਨਾਲ ਇਹ ਬੱਚਾ ਸਿਵਲ ਹਸਪਤਾਲ, ਮਹਿਲ ਕਲਾਂ ਦਾਖਲ ਕਰਾਇਆ ਗਿਆ, ਜਿਸ ਨੂੰ ਮਗਰੋਂ ਸਿਵਲ ਹਸਪਤਾਲ, ਬਰਨਾਲਾ ਤਬਦੀਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬੱਚੇ ਦੀ ਹਾਲਤ ਠੀਕ ਹੈ। ਉੁਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਬੱਚੇ ਦੇ ਮਾਪਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜੇਕਰ ਬੱਚੇ ਦੇ ਮਾਪਿਆਂ ਦਾ ਪਤਾ ਨਹੀਂ ਲੱਗਦਾ ਹੈ ਤਾਂ ਜ਼ਿਲ੍ਹਾ ਬਾਲ ਭਲਾਈ ਕਮੇਟੀ ਦੇ ਹੁਕਮਾਂ ਅਨੁਸਾਰ ਬੱਚੇ ਨੂੰ ਅਡਾਪਸ਼ਨ ਏਜੰਸੀ ਭੇਜ ਦਿੱਤਾ ਜਾਵੇਗਾ, ਜਿੱਥੇ ਬੱਚੇ ਦਾ ਸੁਚੱਜਾ ਪਾਲਣ-ਪੋਸ਼ਣ ਕੀਤਾ ਜਾਵੇਗਾ।
PUNJAB : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ
PUNJAB : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਚੰਡੀਗੜ੍ਹ, 24ਫਰਵਰੀ(ਵਿਸ਼ਵ ਵਾਰਤਾ) PUNJAB : ਪੰਜਾਬ ਵਿਧਾਨ ਸਭਾ ਦਾ...