ਪਿੰਡ ਕਨੀਜਾ ਤੋਂ ਅਵਤਾਰ ਸਿੰਘ ਨੇ ਦਰਜ ਕੀਤੀ ਵੱਡੀ ਜਿੱਤ ; ਲਗਾਤਾਰ ਦੂਜੀ ਵਾਰ ਬਣੇ ਪਿੰਡ ਦੇ ਸਰਪੰਚ
ਚੰਡੀਗੜ੍ਹ, 16ਅਕਤੂਬਰ(ਵਿਸ਼ਵ ਵਾਰਤਾ) ਬੀਤੇ ਦਿਨ ਹੋੋਈਆਂ ਪੰਜਾਬ ਦੀਆਂ ਪੰਚਾਇਤੀ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ ਹਨ। ਇਕਾ-ਦੁਕਾ ਹਿੰਸਕ ਘਟਨਾਵਾਂ ਨੂੰ ਛੱਡ ਕੇ ਸਮੁੱਚੀ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਢੰਗ ਨਾਲ ਪੂਰੀ ਹੋਈ। ਲੁਧਿਆਣਾ ਦੇ ਪਿੰਡ ਕਨੀਜਾ ਤੋਂ ਅਵਤਾਰ ਸਿੰਘ ਨੇ ਵੱਡੀ ਜਿੱਤ ਦਰਜ ਕੀਤੀ ਹੈ। ਉਹਨਾਂ ਨੂੰ ਲਗਾਤਾਰ ਦੂਜੀ ਵਾਰ ਪਿੰਡ ਕਨੀਜਾ ਦਾ ਸਰਪੰਚ ਚੁਣਿਆ ਗਿਆ ਹੈ। ਅਵਤਾਰ ਸਿੰਘ ਨੂੰ ਕੁੱਲ 500 ਵੋਟਾਂ ਮਿਲੀਆਂ ਤੇ ਉਹਨਾਂ ਨੇ ਦੂਜੇ ਨੰਬਰ ਦੇ ਉਮੀਦਵਾਰ ਨੂੰ 143 ਵੋਟਾਂ ਦੇ ਫਰਕ ਨਾਲ ਹਰਾਇਆ।