ਪਿਓ-ਪੁੱਤ ਦੀਆਂ ਕਿਤਾਬਾਂ ਦਾ ਇਕੱਠਿਆਂ ਲੋਕ ਅਰਪਣ ਕੱਲ੍ਹ ਨੂੰ ਚੰਡੀਗੜ੍ਹ ‘ਚ
ਚੰਡੀਗੜ੍ਹ,11 ਅਗਸਤ(ਵਿਸ਼ਵ ਵਾਰਤਾ)-ਪੰਜਾਬੀ ਸਾਹਿਤ ਸਭਾ (ਰਜ਼ਿ.) ਮੁਹਾਲੀ ਵੱਲੋਂ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ ਕੱਲ੍ਹ ਨੂੰ ਮਿਤੀ 12 ਅਗਸਤ, 2022 ਸਵੇਰੇ 10:30 ਵਜੇ ਰੰਧਾਵਾ ਆਡੀਟੋਰੀਅਮ, ਪੰਜਾਬ ਕਲਾ ਭਵਨ(ਰੋਜ਼ ਗਾਰਡਨ), ਸੈਕਟਰ 16,ਚੰਡੀਗੜ੍ਹ ਵਿਖੇ ਰਿਪੁਦਮਨ ਸਿੰਘ ਰੂਪ ਦਾ ਲਘੂ ਕਹਾਣੀ ਸੰਗ੍ਰਿਹ ‘ਖੁਰਪਾ’ ਅਤੇ ਉਹਨਾਂ ਦੇ ਬੇਟੇ ਸੰਜੀਵਨ ਸਿੰਘ ਦੀ ਨਾਟ-ਪੁਸਤਕ ‘ਖੁਸਰੇ’ ਦਾ ਇਕੱਠਿਆਂ ਲੋਕ ਅਰਪਣ ਕੀਤਾ ਜਾਵੇੇਗਾ। ਇਸ ਤੋਂ ਇਲਾਵਾ ਨਾਟਕ ‘ਖੁਸਰੇ’ ਦੇ ਦੋ ਦ੍ਰਿਸ਼ਾਂ ਦੀ ਸਕਰਿੰਨਗ ਵੀ ਹੋਵੇਗੀ।