—ਪ੍ਰਬੰਧਾਂ ਦੀਆਂ ਦਿਨ ਦਿਹਾੜੇ ਸ਼ਰੇਆਮ ਉੱਡੀਆਂ ਧੱਜੀਆਂ
ਬਰਨਾਲਾ/ਮਹਿਲ ਕਲਾਂ 27 ਮਈ, (ਤਰਸੇਮ ਗੋਇਲ)- ਪੰਜਾਬ ਸਰਕਾਰ ਵੱਲੋਂ ਕਰਫਿਊ ਖਤਮ ਕਰਕੇ ਤਾਲਾਬੰਦੀ ਦੌਰਾਨ ਬਿਜਲੀ ਖਪਤਕਾਰਾਂ ਨੂੰ ਰਾਹਤ ਦਿੰਦੇ ਹੋਏ ਬਿਜਲੀ ਬਿਲ ਭਰਨ ਦੀ ਛੋਟ ਦਿੱਤੀ ਗਈ ਹੈ ਤਾਂ ਕਿ ਤੈਅ ਸਮੇਂ ‘ਤੇ ਬਿਜਲੀ ਖਪਤਕਾਰ ਬਿਲ ਭਰ ਸਕਣ। ਇਸ ਦੌਰਾਨ ਪਾਵਰਕਾਮ ਵਿਭਾਗ ਵੱਲੋਂ ਖਪਤਕਾਰਾਂ ਲਈ ਹੱਥ ਧੋਣ ਲਈ ਸਾਬਨ-ਪਾਣੀ, ਸੈਨੇਟਾਈਜਰ ਤੇ ਦੋ ਮੀਟਰ ਦੀ ਦੂਰੀ ‘ਤੇ ਖੜ•ਨ ਲਈ ਗੋਲ ਚੱਕਰ ਆਦਿ ਦੇ ਪ੍ਰਬੰਧ ਮੁਕੰਮਲ ਕੀਤੇ ਜਾਣੇ ਸਨ। ਇਸ ਸਬੰਧੀ ਬੁੱਧਵਾਰ ਨੂੰ ਪਾਵਰਕਾਮ ਦਫਤਰ ਸ਼ਹਿਣਾ ਵਿਖੇ ਇੰਨ•ਾਂ ਪ੍ਰਬੰਧਾਂ ਸਬੰਧੀ ਜਾ ਕੇ ਦੇਖਿਆ ਤਾਂ ਬਿਜਲੀ ਬਿਲ ਭਰਨ ਲਈ ਖਪਤਕਾਰ ਲਾਈਨ ‘ਚ ਨਾਲ-ਨਾਲ ਖੜ•ੇ ਸਨ, ਜਦ ਕਿ 2 ਮੀਟਰ ਦੀ ਦੂਰੀ ਤੇ ਕੋਈ ਗੋਲ ਚੱਕਰ ਨਹੀਂ ਲਗਾਇਆ ਹੋਇਆ ਸੀ। ਇਹੀਂ ਨਹੀਂ ਖਪਤਕਾਰ ਬਿਨ•ਾਂ ਕਿਸੇ ਰੋਕ ਟੋਕ ਇਕੱਠੇ ਹੋ ਰਹੇ ਸਨ ਤੇ ਉਨ•ਾਂ ਲਈ ਸੈਨੇਟਾਈਹਰ ਜਾਂ ਹੱਥ ਧੋਣ ਲਈ ਸਾਬਨ-ਪਾਣੀ ਆਦਿ ਦਾ ਕਿਤੇ ਕੋਈ ਪ੍ਰਬੰਧ ਨਹੀਂ ਕੀਤਾ ਹੋਇਆ ਸੀ। ਉਨ•ਾਂ ਨੂੰ ਜਾਗਰੂਕ ਕਰਨ ਤੇ ਹੁਕਮ ਲਾਗੂ ਕਰਵਾਉਣ ਵਾਲਾ ਵਿਭਾਗ ਦਾ ਕੋਈ ਕਰਮਚਾਰੀ ਮਜੂਦ ਨਹੀਂ ਸੀ। ਦੂਸਰੇ ਪਾਸੇ ਪੰਜਾਬ ਸਰਕਾਰ, ਸਿਹਤ ਵਿਭਾਗ ਤੇ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀ ਲਗਾਤਾਰ ਕੋਰਨਾ ਵਾਇਰਸ ਦੀ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਜਾਰੀ ਹੁਕਮ ਸਖਤੀ ਨਾਲ ਲਾਗੂ ਕਰਨ ਲਈ ਕਹਿ ਰਹੇ ਹਨ, ਪਰ ਪਾਵਰਕਾਮ ਦਫਤਰ ਸ਼ਹਿਣਾ ‘ਚ ਇੰਨ•ਾਂ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉੱਡਾਈਆਂ ਜਾ ਰਹੀਆਂ ਹਨ। ਇੱਥੇ ਹੀ ਬਸ ਨਹੀਂ ਦਫਤਰ ‘ਚ ਹੋਰ ਕੰਮਕਾਜ ਲਈ ਆਉਂਦੇ ਲੋਕਾਂ ਲਈ ਵੀ ਵਿਭਾਗ ਦੇ ਕੋਈ ਪ੍ਰਬੰਧ ਨਹੀਂ ਕੀਤੇ ਹੋਏ ਹਨ ਤੇ ਇਕੋ ਸਮੇਂ ਕਈ-ਕਈ ਵਿਅਕਤੀ ਇਕੱਠੇ ਹੀ ਬਿਨ•ਾਂ ਰੋਕ ਟੋਕ ਅੰਦਰ ਜਾ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਪਾਵਰਕਾਮ ਦਫਤਰ ‘ਚ ਸਟਾਫ ਦੀ ਘਾਟ ਤੋਂ ਇਲਾਵਾ ਜਰੂਰੀ ਸੇਵਾਵਾਂ ਹੋਣ ਕਰਕੇ ਤਾਇਨਾਤ ਸਟਾਫ ਸਾਰਾ ਹੀ ਦਫਤਰ ਰੋਜਾਨਾਂ ਆ ਰਿਹਾ ਹੈ ਤੇ ਕੋਈ ਰੋਟੇਸ਼ਨ ਨਹੀਂ ਬਣਾਈ ਗਈ ਹੈ। ਜਦ ਕਿ ਸਰਕਾਰ ਨੇ ਵੱਧ ਤੋਂ ਵੱਧ 50 ਫੀਸਦੀ ਸਟਾਫ ਨੂੰ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਸਨ। ਕੁੱਲ ਮਿਲਾ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਪਾਵਰਕਾਮ ਦਫਤਰ ਸ਼ਹਿਣਾ ਦੇ ਅਧਿਕਾਰੀ ਕੋਰੋਨਾ ਵਾਇਰਸ ਦੇ ਬਚਾਅ ਲਈ ਲਾਗੂ ਕੀਤੇ ਹੁਕਮਾਂ ਦੀਆਂ ਧੱਜੀਆਂ ਉੱਡਾ ਕੇ ਕੋਰਨਾ ਵਾਇਰਸ ਨੂੰ ਫੈਲਾਉਣ ਲਈ ਸ਼ਰੇਆਮ ਦਿਨ ਦਿਹਾੜੇ ਸੱਦਾ ਦੇ ਰਹੇ ਹਨ।
—ਖਪਤਕਾਰਾਂ ਲਈ ਪ੍ਰਬੰਧ ਕਰਨ ਲਈ ਨਹੀਂ ਆਇਆ-ਐੱਸਡੀਓ
ਇਸ ਸਬੰਧੀ ਪਾਵਰਕਾਮ ਸ਼ਹਿਣਾ ਦੇ ਐੱਸਡੀਓ ਲਖਵੀਰ ਸਿੰਘ ਨੇ ਕਿਹਾ ਕਿ ਖਪਤਕਾਰਾਂ ਲਈ ਹੱਥ ਧੋਣ ਲਈ ਸਾਬਨ ਜਾਂ ਸੈਨੇਟਾਈਜਰ ਨਹੀਂ ਮੁਹੱਈਆਂ ਕਰਵਾਇਆ ਗਿਆ ਹੈ, ਪਰ ਦਫਤਰੀ ਸਟਾਫ ਕੋਲ ਸੈਨੇਟਾਈਜਰ ਹੈ।
PUNJAB : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ
PUNJAB : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਚੰਡੀਗੜ੍ਹ, 24ਫਰਵਰੀ(ਵਿਸ਼ਵ ਵਾਰਤਾ) PUNJAB : ਪੰਜਾਬ ਵਿਧਾਨ ਸਭਾ ਦਾ...