ਪਾਣੀ ਦੇ ਸੰਕਟ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚੀ ਦਿੱਲੀ ਸਰਕਾਰ, 3 ਸੂਬਿਆਂ ਤੋਂ ਪਾਣੀ ਦੀ ਕੀਤੀ ਮੰਗ
ਦਿੱਲੀ, 31 ਮਈ (ਵਿਸ਼ਵ ਵਾਰਤਾ):- ਦਿੱਲੀ ‘ਚ ਪੈ ਰਹੀ ਅੱਤ ਦੀ ਗਰਮੀ ਅਤੇ ਜਲ ਸੰਕਟ ਨੂੰ ਲੈ ਕੇ ਦਿੱਲੀ ਸਰਕਾਰ ਦੇ ਸੁਪਰੀਮ ਕੋਰਟ ਦਾ ਰੁੱਖ ਕੀਤਾ ਹੈ। ਕੋਰਟ ਚ ਇਕ ਪਟੀਸ਼ਨ ਦਾਇਰ ਕਰਕੇ ਦਿੱਲੀ ਸਰਕਾਰ ਨੇ ਹਰਿਆਣਾ ਯੂਪੀ ਅਤੇ ਹਿਮਾਚਲ ਪ੍ਰਦੇਸ਼ ਤੋਂ ਇਕ ਮਹੀਨੇ ਲਈ ਵਾਧੂ ਪਾਣੀ ਉਪਲਬਧ ਕਰਵਾਉਣ ਦੀ ਮੰਗ ਕੀਤੀ ਹੈ। ਪਾਣੀ ਦੀ ਕਿੱਲਤ ਨੂੰ ਦੇਖਦਿਆਂ ਦਿੱਲੀ ਸਰਕਾਰ ਨੇ ਫੌਰੀ ਤੌਰ ‘ਤੇ ਨਿਰਮਾਣ ਕਾਰਜ ‘ਚ ਪਾਣੀ ਦੇ ਇਸਤੇਮਾਲ ਅਤੇ ਕਾਰ ਧੋਣ ਵਰਗੇ ਕੰਮਾਂ ‘ਚ ਪਾਣੀ ਦੇ ਇਸਤੇਮਾਲ ‘ਤੇ ਰੋਕ ਲਗਾ ਦਿੱਤੀ ਹੈ। ਦਿੱਲੀ ਸਰਕਾਰ ਨੇ ਪਾਣੀ ਦੀ ਬਰਬਾਦੀ ‘ਤੇ 2000 ਰੁਪਏ ਦਾ ਜੁਰਮਾਨਾ ਲਗਾਇਆ ਤੇ ਜੁਰਮਾਨਾ ਲਾਗੂ ਕਰਨ ਲਈ 200 ਟੀਮਾਂ ਬਣਾਈਆਂ ਹਨ। ਦੂਜੇ ਪਾਸੇ ਚਾਣਕਯਪੁਰੀ ਦੇ ਸੰਜੇ ਕੈਂਪ ਨਾਲ ਲੱਗੇ ਟੈਂਕਰਾਂ ਤੋਂ ਪਾਣੀ ਭਰਨ ਲਈ ਫੁੱਟਪਾਥਾਂ ‘ਤੇ ਲਾਈਨ ਵਿਚ ਖੜ੍ਹੇ ਨਜ਼ਰ ਆਏ ਤੇ ਇਹੀ ਹਾਲਾਤ ਚਾਣੱਕਯਪੁਰੀ ਦੇ ਹੀ ਵਿਵੇਕਾਨੰਦ ਕਾਲੋਨੀ ਵਿਚ ਦੇਖਣ ਨੂੰ ਮਿਲੇ ਜਦੋਂ ਲੋਕ ਪਾਣੀ ਭਰਨ ਲਈ ਟੈਂਕਰ ‘ਤੇ ਚੜ੍ਹ ਗਏ।
ਮੁੱਖ ਮੰਤਰੀ ਨੇ ਸਿਆਸੀ ਵਿਰੋਧੀਆਂ ਨੂੰ ਵੀ ਸਿਆਸਤ ਕਰਨ ਦੀ ਬਜਾਏ ਦਿੱਲੀ ਦੇ ਲੋਕਾਂ ਨੂੰ ਪਾਣੀ ਦੇ ਇਸ ਸੰਕਟ ਤੋਂ ਕੱਢਣ ਦੀ ਅਪੀਲ ਕੀਤੀ ਹੈ।