ਪਾਕਿ ਰੇਂਜਰਾਂ ਨੂੰ ਸੌਂਪੀ ਗਈ ਸਰਹੱਦ ਪਾਰ ਕਰਨ ਦਾ ਕੋਸ਼ਿਸ਼ ਕਰਨ ਵਾਲੇ ਘੁਸਪੈਠੀਏ ਦੀ ਲਾਸ਼
ਚੰਡੀਗੜ੍ਹ 7 ਜਨਵਰੀ(ਵਿਸ਼ਵ ਵਾਰਤਾ)-ਪਾਕਿਸਤਾਨ ਨੇ ਭਾਰਤੀ ਸਰਹੱਦ ‘ਚ ਦਾਖਲ ਹੋਣ ‘ਤੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਵੱਲੋਂ ਮਾਰੇ ਗਏ ਘੁਸਪੈਠੀਏ ਦੀ ਲਾਸ਼ ਵਾਪਸ ਲੈ ਲਈ ਹੈ। ਬੀਤੇ ਦਿਨ ਹੀ ਪਾਕਿ ਰੇਂਜਰਾਂ ਨੇ ਮ੍ਰਿਤਕ ਦੇਹ ਦੀ ਸ਼ਨਾਖਤ ਦੀ ਗੱਲ ਕੀਤੀ ਸੀ ਅਤੇ ਲਾਸ਼ ਵਾਪਸ ਕਰਨ ਦੀ ਮੰਗ ਕੀਤੀ ਸੀ। ਕੌਮਾਂਤਰੀ ਸਰਹੱਦ ‘ਤੇ ਹੋਈ ਮੀਟਿੰਗ ਦੌਰਾਨ ਬੀਤੀ ਦੇਰ ਰਾਤ ਲਾਸ਼ ਨੂੰ ਪਾਕਿ ਰੇਂਜਰਾਂ ਹਵਾਲੇ ਕਰ ਦਿੱਤਾ ਗਿਆ।