ਦੁਬਈ, 20 ਜੁਲਾਈ – ਪਾਕਿ ਦੀ ਸਲਾਮੀ ਜੋੜੀ ਨੇ ਵਿਸ਼ਵ ਰਿਕਾਰਡ ਬਣਾ ਦਿਤਾ ਹੈ। ਫਖਰ ਜ਼ਮਾਨ ਤੇ ਇਮਾਮੁਲ ਹੱਕ ਦੀ ਸਲਾਮੀ ਜੋੜੀ ਨੇ ਜ਼ਿੰਮਬਾਵੇ ਖਿਲਾਫ 304 ਦੌੜਾਂ ਦੀ ਪਾਰਟਨਰਸ਼ਿਪ ਕੀਤੀ। ਇਸ ਤੋਂ ਪਹਿਲਾਂ ਇਹ ਰਿਕਾਰਡ ਸ਼੍ਰੀਲੰਕਾ ਦੇ ਉਪੁਲ ਥਰੰਗਾ ਤੇ ਜੈਸੂਰੀਆ ਦੇ ਨਾਮ ਸੀ। ਇਸ ਜੋੜੀ ਨੇ 2006 ਵਿਚ 286 ਦੌੜਾਂ ਦੀ ਹਿੱਸੇਦਾਰੀ ਨਿਭਾਈ ਸੀ।
ਇਸ ਤੋਂ ਇਲਾਵਾ ਫਖਰ ਨੇ ਇਸ ਮੈਚ ਵਿਚ 210 ਦੌੜਾਂ ਦੀ ਪਾਰੀ ਖੇਡੀ। ਇਹ ਪਾਕਿ ਇਤਿਹਾਸ ਵਿਚ ਪਹਿਲੀ ਵਾਰ ਹੈ ਜਦੋਂ ਕਿਸੇ ਖਿਡਾਰੀ ਨੇ ਵਨਡੇ ਵਿਚ ਦੋਹਰਾ ਸੈਂਕੜਾ ਜੜਿਆ ਹੋਵੇ।