ਚੰਡੀਗੜ 8 ਜੂਨ( ਵਿਸ਼ਵ ਵਾਰਤਾ)-ਹੁਣ ਪਾਕਿਸਤਾਨ ਦੀ ਪੰਜਾਬ ਅਸੈਬਲੀ ਭਾਵ ਪੰਜਾਬ ਰਾਜ ਦੀ ਵਿਧਾਨ ਸਭਾ ‘ਚ ਇਸਦੇ ਮੈਂਬਰ ਬਿਨਾ ਸਪੀਕਰ ਦੀ ਇਜ਼ਾਜ਼ਤ ਤੋਂ ਪੰਜਾਬੀ ਬੋਲ ਸਕਣਗੇ। ਇਸਤੋਂ ਪਹਿਲਾਂ ਅਹਿਜਾ ਕਰਨ ਲਈ ਸਪੀਕਰ ਦੀ ਇਜ਼ਾਜ਼ਤ ਲੈਣੀ ਪੈਂਦੀ ਸੀ। ਪੰਜਾਬੀ ਦੇ ਨਾਲ ਨਾਲ ਪੋਠੋਹਾਰੀ ਸਰਾਇਕੀ ਅਤੇ ਮੇਵਾਤੀ ਨੂੰ ਵੀ ਬੋਲਣ ਦੀ ਹੁਣ ਮਨਾਹੀ ਨਹੀਂ ਹੋਵੇਗੀ। ਇਸਤੋਂ ਪਹਿਲਾਂ ਇਹ ਸਾਰਾ ਕੰਮ ਉਰਦੂ ਅਤੇ ਅੰਗਰੇਜ਼ੀ ਵਿਚ ਕੀਤਾ ਜਾਂਦਾ ਸੀ। ਇਸ ਸੰਬੰਧਿਤ ਖਾਸ ਕਾਨੂੰਨੀ ਸੋਧ ਨੂੰ ਮੰਜੂਰੀ ਦੇ ਦਿੱਤੀ ਗਈ ਹੈ। ਇਸਦਾ ਮਕਸਦ ਇਹ ਖਾਸ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਤੱਕ ਸਰਕਾਰੀ ਕੰਮ ਦੀ ਪਹੁੰਚ ਨੂੰ ਵਧਾਉਣਾ ਹੈ। ਸਪੀਕਰ ਨੇ ਕਿਹਾ ਹੈ ਕਿ ਅਜਿਹਾ ਕਰਨਾ ਵਿਰਸੇ ਪ੍ਰਤੀ ਉਨ੍ਹਾਂ ਦੇ ਸਤਿਕਾਰ ਨੂੰ ਵੀ ਦਰਸਾਉਂਦਾ ਹੈ ਅਤੇ ਇਸਦੇ ਨਾਲ ਆਮ ਲੋਕਾਂ ਅਤੇ ਵਿਧਾਨ ਸਭਾ ਵਿਚ ਸੰਬੰਧ ਮਜ਼ਬੂਤ ਹੁੰਦੇ ਹਨ।
BREAKING NEWS : 6 ਡਿਪਟੀ ਕਮਿਸ਼ਨਰਾਂ ਸਮੇਤ 8 IAS ਅਧਿਕਾਰੀਆਂ ਦੇ ਤਬਾਦਲੇ
BREAKING NEWS : 6 ਡਿਪਟੀ ਕਮਿਸ਼ਨਰਾਂ ਸਮੇਤ 8 IAS ਅਧਿਕਾਰੀਆਂ ਦੇ ਤਬਾਦਲੇ ਮੋਹਾਲੀ ਨੂੰ ਮਿਲਿਆ ਨਵਾਂ ਡੀਸੀ ਚੰਡੀਗੜ੍ਹ,...