ਪਾਕਿਸਤਾਨੀ ਡਰੋਨ ਮੁੜ ਹੋਇਆ ਪੰਜਾਬ ‘ਚ ਦਾਖਲ, ਬੀਐੱਸਐਫ ਦੇ ਜਵਾਨਾਂ ਨੇ ਕੀਤਾ ਬਰਾਮਦ
ਚੰਡੀਗੜ੍ਹ 22 ਦਸੰਬਰ(ਵਿਸ਼ਵ ਵਾਰਤਾ)- ਭਾਰਤ- ਪਾਕਿਸਤਾਨ ਬਾਰਡਰ ਤੇ ‘ਤੇ ਰਾਤ ਸਮੇਂ ਡਰੋਨ ਆਉਂਦੇ ਰਹਿੰਦੇ ਹਨ। ਹੁਣ ਬੀਤੀ ਰਾਤ 21 ਦਸੰਬਰ ਨੂੰ ਰਾਤ 8 ਵਜੇ ਦੇ ਕਰੀਬ ਬੀਐਸਐਫ ਦੇ ਜਵਾਨਾਂ ਨੇ ਬੀਓਪੀ ਹਰਭਜਨ, 101 ਬੀਐਨ, ਫ਼ਿਰੋਜ਼ਪੁਰ ਸੈਕਟਰ, ਤਰਨਤਾਰਨ ਦੇ ਏਓਆਰ ਵਿੱਚ ਪਾਕਿਸਤਾਨ ਤੋਂ ਡਰੋਨ ਘੁਸਪੈਠ ਦਾ ਪਤਾ ਲਗਾਇਆ। ਇਸ ਤੋਂ ਬਾਅਦ ਉਸ ‘ਤੇ ਗੋਲੀਬਾਰੀ ਕੀਤੀ ਗਈ। ਬੀਐਸਐਫ ਨੇ ਦੱਸਿਆ ਕਿ ਅੱਜ ਸਵੇਰੇ ਜਵਾਨਾਂ ਨੇ ਫਾਰਮ 3 ਵਿੱਚ ਡਰੋਨ ਬਰਾਮਦ ਕੀਤਾ ਹੈ। ਇਸ ਸੰਬੰਧ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਇਸ ਸਮੇਂ ਸਰਦੀਆਂ ਦੇ ਮੌਸਮ ਕਾਰਨ ਰਾਤ ਨੂੰ ਸੰਘਣੀ ਧੁੰਦ ਹੋ ਜਾਂਦੀ ਹੈ। ਜਿਸ ਦਾ ਫਾਇਦਾ ਉਠਾ ਕੇ ਤਸਕਰਾਂ ਵੱਲੋਂ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ।