-ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਵੱਲੋਂ ਕਿਸਾਨ ਕ੍ਰੈਡਿਟ ਸਕੀਮ ਦਾ ਲਾਭ ਪਸ਼ੂ ਪਾਲਕਾਂ ਨੂੰ ਦੇਣ ਲਈ ਵਿਭਾਗੀ ਅਧਿਕਾਰੀਆਂ ਨਾਲ ਬੈਠਕ
ਪਟਿਆਲਾ, 11 ਜੁਲਾਈ (ਵਿਸ਼ਵ ਵਾਰਤਾ)-
ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਗੁਰਪਾਲ ਸਿੰਘ ਵਾਲੀਆ ਨੇ ਅੱਜ ਇੱਥੇ ਪਸ਼ੂ ਪਾਲਣ ਵਿਭਾਗ ਦੇ ਸੈਂਟਰ ਫਾਰ ਐਕਸੀਲੈਂਸ ਆਨ ਕੈਟਲ ਡਿਵੈਲਪਮੈਂਟ ਰੌਣੀ ਫਾਰਮ ਵਿਖੇ ਕਿਸਾਨ ਕ੍ਰੈਡਿਟ ਕਾਰਡ ਸਕੀਮ ਅਧੀਨ ਪਸ਼ੂ ਪਾਲਣ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਲਾਭ ਦੇਣ ਲਈ ਵਿਭਾਗ ਦੇ ਬਰਨਾਲਾ ਅਤੇ ਪਟਿਆਲਾ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ।
ਡਾ. ਵਾਲੀਆ ਨੇ ਦੱਸਿਆ ਕਿ ਕਿਸਾਨ ਕ੍ਰੈਡਿਟ ਕਾਰਡ ਸਕੀਮ ਤਹਿਤ ਪ੍ਰਤੀ ਪਰਿਵਾਰ 3 ਲੱਖ ਰੁਪਏ ਦੀ ਰਾਸ਼ੀ 4 ਫ਼ੀਸਦੀ ਵਿਆਜ ‘ਤੇ ਬੈਂਕ ਵੱਲੋ ਦਿਤੀ ਜਾਵੇਗੀ ਜਦੋਂਕਿ 1.60 ਲੱਖ ਰੁਪਏ ਦੀ ਰਾਸ਼ੀ ਦਾ ਕਰਜਾ ਲੈਣ ਲਈ ਜਮੀਨ ਦੀ ਸਕਿਉਰਟੀ ਦੀ ਜਰੂਰਤ ਨਹੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਕਾਰਡ ਲਈ ਕੇਵਲ ਪਸ਼ੂਆਂ ਦਾ ਹੋਣਾ ਹੀ ਲਾਜਮੀ ਹੈ ਅਤੇ ਕਿਸਾਨ ਜਾਂ ਪਸ਼ੂ ਪਾਲਕ ਇਸ ਸਕੀਮ ਦਾ ਲਾਭ ਲੈਣ ਲਈ ਵੇਰਕਾ ਮਿਲਕਫੈਡ, ਡੇਅਰੀ ਵਿਕਾਸ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ।
ਪ੍ਰਤੀ ਪਸ਼ੂ ਰਾਸ਼ੀ ਬਾਰੇ ਦੱਸਦਿਆਂ ਡਾਇਰੈਕਟਰ ਪਸ਼ੂ ਪਾਲਣ ਨੇ ਕਿਹਾ ਕਿ ਮੱਝਾਂ ਅਤੇ ਐਚ ਐਫ ਗਾਵਾਂ ਲਈ 61467 ਰੁਪਏ, ਦੇਸੀ ਗਾਂ 43018 ਰੁਪਏ, ਭੇਡ-ਬੱਕਰੀ 2032 ਰੁਪਏ, ਮਾਦਾ ਸੂਰ 8169 ਰੁਪਏ, ਅਧਾਰ ‘ਤੇ ਪਸ਼ੂ ਪਾਲਕ ਰਕਮ ਕਾਰਡ ਵਿਚੋਂ ਸਮੇਂ-ਸਮੇਂ ‘ਤੇ ਕਢਵਾ ਸਕਦੇ ਹਨ।
ਇਸ ਮੌਕੇ ਬਰਨਾਲਾ ਜ਼ਿਲ੍ਹੇ ਦੇ ਮੁਹਰਾ ਪ੍ਰੋਜਨੀ ਟੈਸਟਿੰਗ ਪ੍ਰੋਜੈਕਟ ਦੀ ਸਮੀਖਿਆ ਕਰਦਿਆਂ ਡਾ. ਵਾਲੀਆ ਨੇ ਪਿੰਡ ਬਡਬਰ ਵਿਖੇ ਤੈਨਾਤ ਵੈਟਨਰੀ ਅਫ਼ਸਰ ਡਾ ਸੁਖਹਰਮਨਦੀਪ ਸਿੰਘ ਨੂੰ ਮੁਹਰਾ ਪ੍ਰੋਜਨੀ ਟੈਸਟਿੰਗ ਪ੍ਰੋਜੈਕਟ ਅਧੀਨ ਜ਼ਿਲ੍ਹੇ ਵਿਚ ਸਭ ਤੋਂ ਵਧੀਆ ਕੰਮ ਕਰਨ ਲਈ ਸਨਮਾਨਤ ਕਰਨ ਸਮੇਤ ਦੋ ਹੋਰ ਵੈਟਨਰੀ ਅਫ਼ਸਰਾਂ ਅਤੇ ਤਿੰਨ ਵੈਟਨਰੀ ਇੰਸਪੈਕਟਰਾਂ ਨੂੰ ਸਨਮਾਨਿਤ ਵੀ ਕੀਤਾ।
KHADOOR SAHIB NEWS :ਜੇ ਅਮ੍ਰਿਤਪਾਲ ਸਿੰਘ MP ਵਜੋਂ ਸੋਹੁੰ ਨਹੀਂ ਚੁੱਕ ਪਾਉਂਦੇ, ਤਾ ਕੀ ਕਹਿੰਦਾ ਹੈ ਕਾਨੂੰਨ !!!
ਨਵੀਂ ਦਿੱਲੀ 25 ਜੂਨ (ਵਿਸ਼ਵ ਵਾਰਤਾ)KHADOOR SAHIB NEWS: ਅੱਜ ਪੰਜਾਬ ਦੇ 13 ਚੁਣੇ ਗਏ ਲੋਕ ਸਭਾ ਮੈਂਬਰਾਂ ਵਿੱਚੋਂ ਇੱਕ...