ਮਾਨਸਾ 1 ਅਕਤੂਬਰ (ਵਿਸ਼ਵ ਵਾਰਤਾ)-:ਸਾਰਿਆਂ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ ਸਾਡੇ ਪਿਆਰੇ ਵੀਰ ਪਵਨ ਕੁਮਾਰ ਫੱਤਾ (ਮਾਲਵਾ ਕਾਲਜ ਖਿਆਲਾ ਕਲਾਂ) ਦੇ ਨਿੱਕੇ ਭਰਾ ਕ੍ਰਿਸ਼ਨ ਚੰਦ ਡਿਪਟੀ ਮਾਸ ਮੀਡੀਆ ਅਫ਼ਸਰ ਫੱਤਾ ਵਾਲੇ ਰਾਤ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦੀ ਰਿਹਾਇਸ਼ ਕਚਹਿਰੀ ਰੋਡ ਗਲੀ ਨੰਬਰ 4 ਮਾਨਸਾ ਵਿਖੇ ਹੈ ਅਤੇ ਉਨ੍ਹਾਂ ਦਾ ਅੰਤਿਮ ਸਸਕਾਰ ਰਾਮ ਬਾਗ ਮਾਨਸਾ ਵਿਖੇ ਅੱਜ 1ਅਕਤੂਬਰ ਨੂੰ 9 ਵਜੇ ਦੇ ਕਰੀਬ ਕੀਤਾ ਜਾਵੇਗਾ। ਕਿ੍ਸ਼ਨ ਫੱਤਾ ਬਹੁਤ ਹੀ ਵਧੀਆ ਇਨਸਾਨ ਸੀ, ਉਮਰ ਤੋਂ ਪਹਿਲਾਂ ਪਿਆਰੇ ਵੀਰ ਦਾ ਤੁਰ ਜਾਣਾ ਸਾਰਿਆਂ ਤੋਂ ਝੱਲਿਆ ਨਹੀਂ ਜਾ ਰਿਹਾ। ਵਾਹਿਗੁਰੂ ਉਨ੍ਹਾਂ ਨੂੰ ਆਪਣੇਂ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।
Weather update : ਸੂਬੇ ਵਿੱਚ ਅੱਜ ਤੋਂ ਬਦਲੇਗਾ ਮੌਸਮ ਦਾ ਮਿਜਾਜ਼ ; ਮੀਂਹ ਪੈਣ ਦੀ ਸੰਭਾਵਨਾ
Weather update : ਸੂਬੇ ਵਿੱਚ ਅੱਜ ਤੋਂ ਬਦਲੇਗਾ ਮੌਸਮ ਦਾ ਮਿਜਾਜ਼ ; ਮੀਂਹ ਪੈਣ ਦੀ ਸੰਭਾਵਨਾ ਚੰਡੀਗੜ੍ਹ, 12ਮਾਰਚ(ਵਿਸ਼ਵ ਵਾਰਤਾ)...