ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਸੰਸਦ ਮੈਂਬਰ ਪਵਨ ਕੁਮਾਰ ਬਾਂਸਲ ਵੀ ਵੋਟ ਪਾਉਣ ਲਈ ਪੁੱਜੇ। ਉਹ ਆਪਣੀ ਵੋਟ ਪਾਉਣ ਲਈ ਆਪਣੇ ਪੂਰੇ ਪਰਿਵਾਰ ਸਮੇਤ ਸੈਕਟਰ 28 ਦੇ ਸਰਕਾਰੀ ਸਕੂਲ ਪਹੁੰਚੇ । ਪਵਨ ਬਾਂਸਲ ਨੇ ਆਪਣੀ ਪਤਨੀ ਮਧੂ ਬਾਂਸਲ, ਬੇਟੇ ਅਤੇ ਨੂੰਹ ਨਾਲ ਕਤਾਰ ਵਿੱਚ ਖੜ੍ਹੇ ਹੋ ਕੇ ਆਪਣੀ ਵੋਟ ਪਾਈ।
ਪਵਨ ਬਾਂਸਲ ਜਦੋਂ ਆਪਣੀ ਵੋਟ ਪਾਉਣ ਤੋਂ ਬਾਅਦ ਬਾਹਰ ਆਏ ਤਾਂ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਤੰਤਰ ਦਾ ਇਹ ਮਹਾਨ ਤਿਉਹਾਰ 5 ਸਾਲ ‘ਚ ਇਕ ਵਾਰ ਆਉਂਦਾ ਹੈ, ਇਸ ਲਈ ਉਹ ਸਮੂਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਪੂਰੇ ਉਤਸ਼ਾਹ ਨਾਲ ਵੋਟ ਪਾਉਣ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਮਨੀਸ਼ ਤਿਵਾੜੀ ਨਾਲ ਕੋਈ ਨਰਾਜ਼ਗੀ ਨਹੀਂ ਹੈ ਅਤੇ ਇਸ ਵਾਰ ਚੋਣਾਂ ਵਿਕਾਸ ਦੇ ਏਜੰਡੇ ‘ਤੇ ਹੋ ਰਹੀਆਂ ਹਨ, ਜਿਸ ਨੂੰ ਦੇਖਦੇ ਹੋਏ ਲੋਕ ਕਿਸ ਨੂੰ ਵੋਟ ਪਾਉਣਗੇ।
‘AAP’ ਆਗੂਆਂ ਨੇ ਡਾ. ਅੰਬੇਡਕਰ ਦੀ ਤੋੜ-ਫੋੜ ਕੀਤੀ ਗਈ ਮੂਰਤੀ ‘ਤੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਕੀਤੇ ਭੇਟ
'AAP' ਆਗੂਆਂ ਨੇ ਡਾ. ਅੰਬੇਡਕਰ ਦੀ ਤੋੜ-ਫੋੜ ਕੀਤੀ ਗਈ ਮੂਰਤੀ 'ਤੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਕੀਤੇ ਭੇਟ 'ਆਪ'...