ਇਸਲਾਮਾਬਾਦ, 29 ਨਵੰਬਰ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਜੋ ਕਿ ਕਈ ਵਾਰ ਵਿਵਾਦਾਂ ਵਿਚ ਰਹੇ ਹਨ ਨੇ ਅੱਜ ਮੀਡੀਆ ਅੱਗੇ ਸਵੀਕਾਰ ਕੀਤਾ ਹੈ ਕਿ ਉਹ ਅੱਤਵਾਦੀ ਸੰਗਠਨਾਂ ਲਸ਼ਕਰ ਅਤੇ ਜੈਸ਼ ਏ ਮੁਹੰਮਦ ਦੇ ਸਭ ਤੋਂ ਵੱਡੇ ਸਮਰਥਕ ਹਨ। ਇਸ ਸਬੰਧੀ ਪਰਵੇਜ਼ ਮੁਸ਼ੱਰਫ਼ ਦਾ ਵੀਡੀਓ ਵਾਇਰਲ ਵੀ ਹੋਇਆ ਹੈ, ਜਿਸ ਵਿਚ ਉਹ ਦਾਅਵਾ ਕਰ ਰਹੇ ਹਨ ਕਿ ਉਹ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਅਤੇ ਲਸ਼ਕਰ ਏ ਤਾਇਬਾ ਦੇ ਸਮਰਥਕ ਹਨ।
ਇਸ ਟੇਪ ਦੇ ਸਾਹਮਣੇ ਆਉਣ ਤੋਂ ਬਾਅਦ ਪਰਵੇਜ਼ ਮੁਸ਼ੱਰਫ਼ ਦੀ ਆਲੇਚਨਾਂ ਵੀ ਹੋ ਰਹੀ ਹੈ। ਇਸ ਟੇਪ ਵਿਚ ਮੁਸ਼ੱਰਫ਼ ਨੇ ਕਿਹਾ ਕਿ ਮੈਂ ਲਸ਼ਕਰ ਏ ਤਾਇਬਾ ਦਾ ਸਭ ਤੋਂ ਵੱਡਾ ਸਮਰਥਕ ਹਾਂ ਅਤੇ ਉਹ ਵੀ ਮੈਨੂੰ ਪਸੰਦ ਕਰਦੇ ਹਨ।