ਪਤੀ ਵੱਲੋਂ ਪਤਨੀ ਤੇ ਕਹੀ ਨਾਲ ਜਾਨਲੇਵਾ ਹਮਲਾ
ਮੌਕੇ ਤੇ ਹੀ ਹੋ ਗਈ ਮੌਤ
ਚੰਡੀਗੜ੍ਹ, 8ਜੂਨ(ਵਿਸ਼ਵ ਵਾਰਤਾ)-ਬਠਿੰਡਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਭਾਈ ਬਖਤੌਰ ਤੋਂ ਇਕ ਦਿਲ-ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿਥੇ ਇਕ ਵਿਅਕਤੀ ਨੇ ਘਰੇਲੂ ਕਲੇਸ਼ ਦੇ ਚੱਲਦਿਆਂ ਆਪਣੀ 40 ਸਾਲਾਂ ਪਤਨੀ ਬਿੰਦਰ ਕੌਰ ਨੂੰ ਕਹੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਪਤੀ ਗੁਰਮੀਤ ਸਿੰਘ ਘਰੋਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।