ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ 4 ਲੱਖ 64 ਹਜ਼ਾਰ ਮੀਟਰਿਕ ਟਨ ਕਣਕ ਦੀ ਆਮਦ ਹੋਈ
ਪਟਿਆਲਾ, 22 ਅਪ੍ਰੈਲ (ਵਿਸ਼ਵ ਵਾਰਤਾ):- ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਐਤਵਾਰ ਸ਼ਾਮ ਤੱਕ 4 ਲੱਖ 64 ਹਜ਼ਾਰ 792 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ ਤੇ ਜਿਸ ਵਿਚੋਂ 4 ਲੱਖ 48 ਹਜ਼ਾਰ 880 ਮੀਟਰਿਕ ਟਨ ਦੀ ਖ਼ਰੀਦ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨਾਂ ਨੂੰ 674.86 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ।
ਮੰਡੀਆਂ ‘ਚ ਆਈ ਕਣਕ ਦੇ ਵੇਰਵੇ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਖਰੀਦੀ ਕਣਕ ਵਿਚੋਂ ਪਨਗਰੇਨ ਨੇ ਕੁਲ 152059 ਮੀਟਰਿਕ ਟਨ, ਮਾਰਕਫੈਡ ਨੇ ਕੁਲ 110291 ਮੀਟਰਿਕ ਟਨ, ਪਨਸਪ ਨੇ 99005 ਮੀਟਰਿਕ ਟਨ, ਵੇਅਰ ਹਾਊਸ ਨੇ 64090 ਮੀਟਰਿਕ ਟਨ ਅਤੇ ਵਪਾਰੀਆਂ ਵੱਲੋਂ 23435 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸੁੱਕੀ ਕਣਕ ਹੀ ਮੰਡੀਆਂ ‘ਚ ਲੈ ਕੇ ਆਉਣ ਤਾਂ ਕਿ ਉਨ੍ਹਾਂ ਨੂੰ ਕਣਕ ਵੇਚਣ ਲਈ ਬਹੁਤਾ ਸਮਾਂ ਮੰਡੀਆਂ ‘ਚ ਨਾ ਰਹਿਣਾ ਪਵੇ।