ਪਟਿਆਲਾ ਵਿੱਚ ਹੋਈਆਂ ਹਿੰਸਕ ਘਟਨਾਵਾਂ ਤੋਂ ਬਾਅਦ ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਨੂੰ ਪਾਰਟੀ ਨੇ ਕੀਤਾ ਮੁਅੱਤਲ
ਚੰਡੀਗੜ੍ਹ,29 ਅਪ੍ਰੈਲ(ਵਿਸ਼ਵ ਵਾਰਤਾ)-ਪਟਿਆਲਾ ਵਿੱਚ ਅੱਜ ਸ਼ਿਵ ਸੈਨਾ ਵਰਕਰਾਂ ਅਤੇ ਖਾਲਿਸਤਾਨੀ ਸਮਰਥਕਾਂ ਵਿਚਾਲੇ ਹੋਈਆਂ ਝੜਪਾਂ ਦਾ ਨੋਟਿਸ ਲੈਂਦੇ ਹੋਏ ਪੰਜਾਬ ਸ਼ਿਵ ਸੈਨਾ ਨੇ ਪਟਿਆਲਾ ਦੇ ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਨੂੰ ਮੁਅੱਤਲ ਕਰ ਦਿੱਤਾ ਹੈ। ਦੱਸ ਦਈਏ ਕਿ ਹਰੀਸ਼ ਸਿੰਗਲਾ ਦੇ ਸੱਦੇ ਤੇ ਪਟਿਆਲਾ ਵਿੱਚ ਅੱਜ ਖਾਲਿਸਤਾਨ ਮੁਰਦਾਬਾਦ ਮਾਰਚ ਕੱਢਿਆ ਜਾਣਾ ਸੀ। ਜਿਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਮਾਹੌਲ ਗਰਮਾ ਗਿਆ।