ਪਟਿਆਲਾ ‘ਮੇਅਰ ਦੀ ਕੁਰਸੀ ਦਾ ਝਗੜ੍ਹਾ’-ਹਾਈ ਕੋਰਟ ਨੇ ਸੰਜੀਵ ਬਿੱਟੂ ਦੇ ਹੱਕ ਵਿੱਚ ਸੁਣਾਇਆ ਫੈਸਲਾ
ਚੰਡੀਗੜ੍ਹ,20 ਦਸੰਬਰ(ਵਿਸ਼ਵ ਵਾਰਤਾ)- ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਨੂੰ ਹਾਈ ਕੋਰਟ ਵੱਲੋਂ ਵੱਡੀ ਰਾਹਤ ਪ੍ਰਾਪਤ ਹੋਈ ਹੈ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬਿੱਟੂ ਖਿਲਾਫ ਲਿਆਂਦੇ ਬੇ-ਭਰੋਸਗੀ ਮਤੇ ਨੂੰ ਨਾਜ਼ਾਇਜ ਕਰਾਰ ਦਿੱਤਾ ਹੈ। ਦੱਸ ਦਈਏ ਕਿ ਪਿਛਲੇ ਮਹੀਨੇ 25 ਤਰੀਕ ਨੂੰ ਪਟਿਆਲਾ ਨਗਰ ਨਿਗਮ ਵਿੱਚ ਹੋਏ ਹਾਈ ਵੋਲਟੇਜ ਡਰਾਮੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਹਿਮਾਇਤ ਵਾਲੇ ਸੰਜੀਵ ਸ਼ਰਮਾ ਬਿੱਟੂ ਖਿਲਾਫ ਕਾਂਗਰਸੀ ਕੌਂਸਲਰਾਂ ਨੇ ਬੇ-ਭਰੋਸਗੀ ਮਤਾ ਲਿਆਂਦੀ ਸੀ। ਹਾਲਾਂਕਿ ਕਾਂਗਰਸ ਪਾਰਟੀ ਨਿਯਮਾਂ ਅਨੁਸਾਰ ਦੋ ਤਿਹਾਈ ਬਹੁਮਤ ਪ੍ਰਾਪਤ ਕਰਨ ਤੋਂ ਖੁੰਝ ਗਈ ਸੀ ਪਰ, ਇਸ ਦੇ ਬਾਵਜੂਦ ਵੀ ਬਿੱਟੂ ਨੂੰ ਮੁਅੱਤਲ ਕਰਕੇ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੂੰ ਕਾਰਜਕਾਰੀ ਮੇਅਰ ਲਗਾਇਆ ਗਿਆ ਸੀ। ਜਿਸ ਨੂੰ ਬਿੱਟੂ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ।