ਪਟਿਆਲਾ ਪੁਲਿਸ ਵੱਲੋਂ ਅਸਲੇ ਦੀ ਨੋਕ ਪਰ ਲੁੱਟਖੋਹ ਕਰਨ ਵਾਲੇ ਗਿਰੋਹ ਦੇ 3 ਮੈਬਰਾਂ ਕਾਬੂ
ਪਟਿਆਲਾ,27 ਜੁਲਾਈ : ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆਂ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਨੂੰੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਮਿਤੀ 06/07/2021 ਨੂੰ ਬਾਈਪਾਸ ਨੇੜੇ ਸੇਰਮਾਜਰਾ ਰੋਡ ਤੋ ਪਿਸਟਲ ਪੁਆਇਟ ਪਰ ਸਕਾਰਪਿਉ ਗੱਡੀ ਨੰਬਰ PB-13BC-1300 ਦੀ ਖੋਹ ਹੋਈ ਸੀ ਜਿਸ ਸਬੰਧੀ ਮੁਕੱਦਮਾ ਨੰਬਰ 156 ਮਿਤੀ 07/07/2021 ਅ/ਧ 392,34 ਹਿੰ:ਦਿੰ: 25 ਅਸਲਾ ਐਕਟ ਥਾਣਾ ਪਸਿਆਣਾ ਜਿਲਾ ਪਟਿਆਲਾ ਨੂੰ ਟਰੇਸ ਕਰਕੇ ਗੱਡੀ ਖੋਹ ਕਰਨ ਵਾਲੇ ਗਿਰੋਹ ਦੇ 3 ਮੈਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ।ਜਿੰਨ੍ਹਾ ਨੇ ਦੱਸਿਆ ਕਿ ਇਸ ਕੇਸ ਨੂੰ ਟਰੇਸ ਕਰਨ ਲਈ ਡਾ: ਮਹਿਤਾਬ ਸਿੰਘ, ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਅਤੇ ਸ੍ਰੀ ਕ੍ਰਿਸਨ ਕੁਮਾਰ ਪਾਂਥੇ, ਉਪ ਕਪਤਾਨ ਪੁਲਿਸ, (ਡੀ) ਪਟਿਆਲਾ ਦੀ ਅਗਵਾਈ ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ ਜਿਹਨਾ ਵੱਲੋਂ ਇਸ ਗੱਡੀ ਖੋਹ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਵੱਖ-ਵੱਖ ਐਗਲਾਂ ਤੋ ਤਫਤੀਸ ਕਰਕੇ ਟਰੇਸ ਕੀਤਾ ਗਿਆ ਹੈ: –
1) ਗੁਰਦੀਪ ਸਿੰਘ ਉਰਫ ਗੁਲਾ ਪੁੱਤਰ ਗਿੰਦਰ ਸਿੰਘ ਵਾਸੀ ਮਕਾਨ ਨੰਬਰ 49 ਗਲੀ ਨੰਬਰ 03 ਪ੍ਰਤਾਪ ਨਗਰ ਥਾਣਾ ਕੋਤਵਾਲੀ ਪਟਿਆਲਾ ।
2) ਅਮਨਦੀਪ ਸਿੰਘ ਉਰਫ ਅਮਨ ਪੁੱਤਰ ਗੁਰਕੀਰਤ ਸਿੰਘ ਵਾਸੀ ਮਕਾਨ ਨੰਬਰ 26 ਗਲੀ ਨੰਬਰ 08 ਵਿਕਾਸ ਨਗਰ ਸਿਉਨਾ ਰੋਡ ਪਟਿਆਲਾ ਥਾਣਾ ਤ੍ਰਿਪੜੀ ਜਿਲਾ ਪਟਿਆਲਾ।
3) ਨਰਿੰਦਰ ਸਿੰਘ ਉਰਫ ਨੀਟੂ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਸਫੈੜਾ ਥਾਣਾ ਸਦਰ ਪਟਿਆਲਾ ਜਿਲਾ ਪਟਿਆਲਾ।
ਵਾਰਦਾਤਾ ਸਬੰਧੀ ਵੇਰਵਾ :- ਡਾ: ਸੰਦੀਪ ਕੁਮਾਰ ਗਰਗ ਨੇ ਅੱਗੇ ਵਿਸਥਾਰ ਵਿੱਚ ਦੱਸਿਆ ਕਿ ਮਿਤੀ 06/07/2021 ਨੂੰ ਬਲਜਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਡੂਡੀਆਂ ਥਾਣਾ ਮੂਨਕ ਜਿਲਾ ਸੰਗਰੂਰ ਜੋ ਕਿ ਜਿਲਾ ਪਟਿਆਲਾ ਪੁਲਿਸ ਵਿੱਚ ਬਤੋਰ ਸਿਪਾਹੀ ਦੀ ਡਿਉਟੀ ਮਿਨੀ ਸੈਕਟਰੀਏਟ ਪਟਿਆਲਾ ਵਿਖੇ ਕਰਦਾ ਹੈ ਜੋ ਆਪਣੀ ਡਿਉਟੀ ਖਤਮ ਕਰਕੇ ਰਾਤ ਵਕਤ ਕਰੀਬ 11.30 ਪੀਐਮ ਪਰ ਆਪਣੇ ਦੋਸਤਾਂ ਨਾਲ ਪਟਿਆਲਾ ਸਮਾਣਾ ਰੋਡ ਤੋ ਵਾਪਸ ਆਪਣੀ ਰਿਹਾਇਸ ਨੂੰ ਆ ਰਿਹਾ ਸੀ ਜਦੋ ਉਹ ਸੇਰਮਾਜਰਾ ਪਾਸ ਪੁਜਕੇ ਪਿਸਾਬ ਕਰਨ ਲਈ ਆਪਣੀ ਸਕਾਰਪਿਉ ਗੱਡੀ ਰੋਕੀ ਤਾਂ ਪਿਛੋ ਆ ਰਹੀ ਇਕ ਵਰਨਾ ਕਾਰ ਜਿਸ ਵਿੱਚ ਸਵਾਰ ਨਾ ਮਾਲੂਮ ਵਿਅਕਤੀਆਂ ਨੇ ਪਿਸਟਲ ਪੁਆਇਟ ਪਰ ਉਸ ਦੀ ਸਕਾਰਪਿਉ ਗੱਡੀ PB-13BC-1300 ਦੀ ਖੋਹ ਕਰ ਲਈ ਸੀ ਅਤੇ ਫਾਇਰ ਵੀ ਕੀਤਾ ਸੀ।
ਗ੍ਰਿਫਤਾਰੀ ਤੇ ਬਰਾਮਦਗੀ : ਜਿੰਨ੍ਹਾ ਨੇ ਅੱਗੇ ਦੱਸਿਆ ਕਿ ਮਿਤੀ 26/07/21 ਨੂੰ ਏ.ਐਸ.ਆਈ. ਗੁਰਸਰਨ ਸਿੰਘ ਸਮੇਤ ਪੁਲਿਸ ਪਾਰਟੀ ਦੇ ਭਾਖੜਾ ਪੁਲ ਪਿੰਡ ਸਿੱਧੂਵਾਲ ਵਿਖੇ ਮੋਜੂਦ ਸੀ ਜਿਥੇ ਨਾਕਾਬੰਦੀ ਦੋਰਾਨ ਪਟਿਆਲਾ ਸਾਇਡ ਤੋ ਆਉਦੀ ਸਕਾਰਪਿਉ ਗੱਡੀ ਵਿੱਚ ਸਵਾਰ 1) ਗੁਰਦੀਪ ਸਿੰਘ ਉਰਫ ਗੁਲਾ 2) ਅਮਨਦੀਪ ਸਿੰਘ ਉਰਫ ਅਮਨ , 3) ਨਰਿੰਦਰ ਸਿੰਘ ਉਰਫ ਨੀਟੂ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ , ਗੁਰਦੀਪ ਸਿੰਘ ਗੁੱਲਾ ਦੀ ਤਲਾਸੀ ਦੋਰਾਨ ਇਕ ਪਿਸਟਲ 32 ਬੋਰ (ਲਾਇਸੰਸੀ) ਬਰਾਮਦ ਹੋਇਆ ਅਤੇ ਸਕਾਰਪਿਉ ਗੱਡੀ ਦੀ ਤਲਾਸੀ ਦੋਰਾਨ PB-13BC-1300 ਦੀਆਂ ਨੰਬਰ ਪਲੇਟਾ ਬਰਾਮਦ ਹੋਈਆਂ। ਜਿਹਨਾ ਨੇ ਪੁੱਛਗਿੱਛ ਦੋਰਾਨ ਤੋ ਇਹ ਗੱਲ ਸਾਹਮਣੇ ਆਈ ਕਿ ਗੁਰਦੀਪ ਸਿੰਘ ਗੁੱਲਾ ਪਾਸ ਇਕ ਵਰਨਾ ਕਾਰ ਨੰਬਰ DL-3CBP-5799 ਰਿਪੈਅਰ ਹੋਣ ਲਈ ਆਈ ਸੀ ਜੋ ਰਿਪੈਅਰ ਤੋ ਬਾਦ ਵਰਨਾ ਦੀ ਟਰਾਈ ਲੈਣ ਲਈ ਤਿੰਨੋ ਜਣੇ ਸਵਾਰ ਹੋਕੇ ਮਿਤੀ 06/07/2021 ਨੂੰ ਪਟਿਆਲਾ ਸੰਗਰੂਰ ਬਾਈਪਾਸ ਪਰ ਗਏ ਸੀ ਜਿਹਨਾ ਨੇ ਵਾਪਸ ਆਉਦੇ ਸਮੇਂ ਪਿਸਟਲ ਪੁਆਇਟ ਪਰ ਸਕਾਰਪਿਉ ਗੱਡੀ PB-13BC-1300 ਦੀ ਖੋਹ ਕੀਤੀ ਸੀ।
ਗਿਰੋਹ ਬਾਰੇ ਜਾਣਕਾਰੀ :- ਗੁਰਦੀਪ ਸਿੰਘ ਗੁੱਲਾ ਜੋ ਕਿ ਕਾਰ ਰਿਪੈਅਰ ਦਾ ਕੰਮ ਕਰਦਾ ਹੈ ਜਿਸ ਦੇ ਖਿਲਾਫ ਚੋਰੀ ਅਤੇ ਐਨ.ਡੀ.ਪੀ.ਐਸ.ਐਕਟ ਦੇ ਮੁਕੱਦਮੇ ਦਰਜ ਹਨ ਅਤੇ ਅਮਨਦੀਪ ਸਿੰਘ ਉਰਫ ਅਮਨ ਦੇ ਖਿਲਾਫ ਵੀ ਐਨ.ਡੀ.ਪੀ.ਐਸ.ਐਕਟ ਦੇ ਮੁਕੱਦਮੇ ਦਰਜ ਹਨ ਜਿਹਨਾ ਦੀ ਜੇਲ ਵਿੱਚ ਜਾਣ ਪਹਿਚਾਣ ਹੋ ਗਈ ਸੀ ਜਿਹਨਾ ਨੇ ਜੇਲ ਵਿਚੋਂ ਬਾਹਰ ਆਕੇ ਮਿਲਣਾ ਸੁਰੂ ਕਰ ਦਿੱਤਾ ਸੀ ਅਤੇ ਨਰਿੰਦਰ ਸਿੰਘ ਉਰਫ ਨੀਟੂ ਵੀ ਪੈਟਰ ਦਾ ਕੰਮ ਵੀ ਗੁਰਦੀਪ ਸਿੰਘ ਗੁੱਲਾ ਦੀ ਵਰਕਸਾਪ ਵਿੱਚ ਕਰਦਾ ਹੈ ।
ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਦੋਸੀਆਨ ਨੂੰ ਅੱਜ ਪੇਸ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।