ਪਟਿਆਲਾ ਦੇ ਵਿਦਿਅਕ ਅਦਾਰੇ ਕੱਲ੍ਹ ਰਹਿਣਗੇ ਬੰਦ
ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ ਛੁੱਟੀ ਦਾ ਐਲਾਨ
ਚੰਡੀਗੜ੍ਹ, 15ਅਗਸਤ(ਵਿਸ਼ਵ ਵਾਰਤਾ) ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਦਿਅਕ ਅਦਾਰਿਆਂ ਵਿੱਚ 16 ਅਗਸਤ ਦਿਨ ਸੋਮਵਾਰ ਦੀ ਛੁੱਟੀ ਕਰਨ ਦਾ ਐਲਾਨ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਇਹ ਛੁੱਟੀ 15 ਅਗਸਤ ਨੂੰ ਲੈ ਕੇ ਕੀਤੀ ਗਈ ਹੈ, ਕਿਉਂਕਿ ਅੱਜ 15 ਅਗਸਤ ਮੌਕੇ ਵਿਦਿਅਕ ਅਦਾਰਿਆਂ ਵੱਲੋਂ ਦੇਸ਼ ਆਜ਼ਾਦੀ ਸਮਾਗਮ ਮੌਕੇ ਸ਼ਮੂਲੀਅਤ ਕੀਤੀ ਗਈ ਸੀ। ਇਸ ਸਬੰਧੀ ਪਟਿਆਲਾ ਜ਼ਿਲ੍ਹੇ ਦੇ ਸਿੱਖਿਆ ਅਫਸਰ ਵੱਲੋਂ ਇਕ ਆਡੀਓ ਜਾਰੀ ਕਰਕੇ ਸਾਰੇ ਕਿਹਾ ਗਿਆ ਹੈ ਕਿ 16 ਅਗਸਤ ਨੂੰ ਪਟਿਆਲਾ ਵਿੱਚ ਸਾਰੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਹੋਵੇਗੀ।