ਪਟਿਆਲਾ ਹਿੰਸਾ ਮਾਮਲਾ
ਪਟਿਆਲਾ ਦੇ ਆਈਜੀ,ਐਸਐਸਪੀ ਅਤੇ ਐਸਪੀ ਤੋਂ ਬਾਅਦ ਇੱਕ ਹੋਰ ਅਫਸਰ ਦਾ ਤਬਾਦਲਾ
ਚੰਡੀਗੜ੍ਹ,30 ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬ ਦੇ ਪਟਿਆਲਾ ਜਿਲ੍ਹੇ ਵਿੱਚ ਬੀਤੇ ਕੱਲ੍ਹ ਹੋਈਆਂ ਹਿੰਸਕ ਘਟਨਾਵਾਂ ਨੂੰ ਲੈ ਕੇ ਸਰਕਾਰ ਵੱਲੋਂ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਸਵੇਰੇ ਪਟਿਆਲਾ ਦੇ ਆਈਜੀ ਐਸਐਸਪੀ ਅਤੇ ਐਸਪੀ ਨੂੰ ਤਬਦੀਲ ਕੀਤਾ ਗਿਆ ਸੀ। ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਟਿਆਲਾ ਦੇ ਡੀਐਸਪੀ ਡੀਐਸਪੀ ਅਸ਼ੋਕ ਕੁਮਾਰ ਦੀ ਵੀ ਬਦਲੀ ਕੀਤੀ ਗਈ ਹੈ। ਹਾਲਾਂਕਿ ਇਸ ਸੰਬੰਧੀ ਕੋਈ ਅਧਿਕਾਰਤ ਨੋਟਿਸ ਸਾਹਮਣੇ ਨਹੀਂ ਆਇਆ ਹੈ।