ਪਟਿਆਲਾ ਦਾ ਸਿਆਸੀ ਮੂਡ ! ਪ੍ਰਨੀਤ ਕੌਰ ਦੀ ਰੈਲੀ ਲਈ ਜੋਸ਼, ਜਜ਼ਬਾ ਤੇ ਜਨੂੰਨ ! ਥੋੜੀ ਦੇਰ ‘ਚ ਪਟਿਆਲਾ ਆ ਰਹੇ PM ਮੋਦੀ
ਪਟਿਆਲਾ 23 ਮਈ (ਵਿਸ਼ਵ ਵਾਰਤਾ):- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥੋੜੀ ਦੇਰ ‘ਚ ਪਟਿਆਲਾ ‘ਚ ਹੋਣ ਵਾਲੀ ਪਹਿਲੀ ਚੋਣ ਰੈਲੀ ਨਾਲ ਸੂਬੇ ‘ਚ ਚੋਣ ਪ੍ਰਚਾਰ ਤੇਜ਼ ਕਰਨਗੇ। ਭਾਜਪਾ ਵਰਕਰਾਂ ਤੇ ਸਮਰਥਕਾਂ ਦੇ ਵਿੱਚ ਜੋਸ਼, ਜਜ਼ਬਾ ਤੇ ਜਨੂੰਨ ਵੇਖਿਆ ਜਾ ਰਿਹਾ ਹੈ। ਸੂਬੇ ਵਿੱਚ ਲੋਕ ਸਭਾ ਚੋਣਾਂ ਦਾ ਆਖਰੀ ਪੜਾਅ ਹੋਣ ਕਾਰਨ ਹੁਣ ਤੱਕ ਸਿਰਫ਼ ਸਥਾਨਕ ਪੱਧਰ ਦੇ ਆਗੂ ਹੀ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਸਨ। ਅਤੇ ਕਿਹਾ ਜਾ ਰਿਹਾ ਹੈ ਕਿ ਭਾਜਪਾ ਦੀ ਲਹਿਰ ਅਤੇ ਪਰਨੀਤ ਕੌਰ ਦੇ ਸਮਰਥਕਾਂ ਦੀ ਬੁਲੰਦ ਆਵਾਜ਼ ਨੂੰ ਪਟਿਆਲਾ ‘ਚ ਦੇਖਦੇ ਹੋਏ ਪੀਐਮ ਮੋਦੀ ਆਪ ਪ੍ਰਚਾਰ ਦਾ ਮੂਡ ਬਣਾ ਚੁੱਕੇ ਸੀ।
ਕਿਓਂਕਿ ਹੁਣ ਜਦੋਂ ਪੰਜ ਪੜਾਅ ਪੂਰੇ ਹੋ ਚੁੱਕੇ ਹਨ ਅਤੇ ਸਿਰਫ਼ ਦੋ ਪੜਾਅ ਬਾਕੀ ਹਨ, ਜਿਨ੍ਹਾਂ ਵਿੱਚੋਂ ਆਖਰੀ ਵਿੱਚ ਸੂਬੇ ਦੀਆਂ ਸਾਰੀਆਂ 13 ਸੀਟਾਂ ’ਤੇ ਚੋਣਾਂ ਹੋਣੀਆਂ ਹਨ, ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੀ ਪਹਿਲੀ ਆਮਦ ਚੋਣ ਪ੍ਰਚਾਰ ਨੂੰ ਹੋਰ ਹੁਲਾਰਾ ਦੇਵੇਗੀ।
ਦੇਖਣ ਵਾਲੀ ਗੱਲ ਇਹ ਹੈ ਕਿ ਹੁਣ ਤੱਕ ਕਾਂਗਰਸ ਦਾ ਇੱਕ ਵੀ ਕੌਮੀ ਆਗੂ ਸੂਬੇ ਵਿੱਚ ਚੋਣ ਪ੍ਰਚਾਰ ਕਰਨ ਨਹੀਂ ਆਇਆ। ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਮੱਸਿਆ ਇਹ ਵੀ ਹੈ ਕਿ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਲੁਧਿਆਣਾ ਤੋਂ ਚੋਣ ਲੜ ਰਹੇ ਹਨ। ਜਿਨ੍ਹਾਂ ਦਾ ਸਿੱਧਾ ਮੁਕਾਬਲਾ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨਾਲ ਹੈ। ਇਸ ਤੋਂ ਇਲਾਵਾ ਭਗਵੰਤ ਮਾਨ ਹਰ ਥਾਂ ਜਾ ਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਰਹੇ ਹਨ।