ਪਟਿਆਲਾ ਜੇਲ੍ਹ ਵਿੱਚ ਕੈਦ ਨਵਜੋਤ ਸਿੱਧੂ ਨੂੰ ਸੌਂਪਿਆ ਗਿਆ ਇਹ ਕੰਮ
ਪੜ੍ਹੋ,ਵਿਸ਼ੇਸ਼ ਡਾਈਟ ਪਲਾਨ ਤਹਿਤ ਸਿੱਧੂ ਨੂੰ ਕੀ ਕੀ ਮਿਲੇਗਾ ਜੇਲ੍ਹ ਵਿੱਚ ਖਾਣ ਲਈ
ਚੰਡੀਗੜ੍ਹ,25 ਮਈ(ਵਿਸ਼ਵ ਵਾਰਤਾ)- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕ੍ਰਿਕਟਰ ਅਤੇ ਕੁਮੈਂਟੇਟਰ ਤੋਂ ਬਾਅਦ ਹੁਣ ਕਲਰਕ ਬਣ ਗਏ ਹਨ। ਦਰਅਸਲ 34 ਸਾਲ ਪੁਰਾਣੇ ਰੋਡ ਰੇਜ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਇੱਕ ਸਾਲ ਦੀ ਸਜਾ ਸੁਣਾਏ ਜਾਣ ਤੋਂ ਬਾਅਦ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸਿੱਧੂ ਨੂੰ ਪਟਿਆਲਾ ਜੇਲ੍ਹ ਦੇ ਦਫ਼ਤਰ ਦਾ ਕਲਰਕ ਦਾ ਕੰਮ ਸੌਂਪਿਆ ਗਿਆ ਹੈ।ਇਸ ਦੇ ਨਾਲ ਹੀ ਦੱਸਣਾ ਬਣਦਾ ਹੈ ਕਿ ਪਹਿਲੇ ਤਿੰਨ ਮਹੀਨੇ ਸਿੱਧੂ ਨੂੰ ਕੰਮ ਲਈ ਕੋਈ ਪੈਸਾ ਨਹੀਂ ਮਿਲੇਗਾ। ਜੇਲ੍ਹ ਅਧਿਕਾਰੀਆਂ ਮੁਤਾਬਕ ਇਹ ਫੈਸਲਾ ਸਿੱਧੂ ਲਈ ਜੇਲ੍ਹ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਿੱਧੂ ਨੇ 20 ਮਈ ਨੂੰ ਪਟਿਆਲਾ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਉਦੋਂ ਤੋਂ ਉਹ ਪਟਿਆਲਾ ਜੇਲ੍ਹ ਦੀ ਬੈਰਕ ਨੰਬਰ 10 ਵਿੱਚ ਬੰਦ ਹਨ।
ਇਸ ਦੇ ਨਾਲ ਹੀ ਜੇਲ੍ਹ ਜਾਣ ਤੋਂ ਬਾਅਦ ਸਿੱਧੂ ਨੇ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਵਿਸ਼ੇਸ਼ ਖਾਣੇ ਦੀ ਮੰਗ ਕੀਤੀ ਸੀ। ਜਿਸ ਨੂੰ ਕਿ ਹੁਣ ਮੰਨਜ਼ੂਰੀ ਮਿਲ ਗਈ ਹੈ। ਜਾਣਕਾਰੀ ਅਨੁਸਾਰ ਸਿੱਧੂ ਦਾ ਡਾਇਟ ਪਲਾਨ ਕੁੱਝ ਇਸ ਪ੍ਰਕਾਰ ਹੋਵੇਗਾ।
ਸਿੱਧੂ ਨੂੰ ਸਵੇਰੇ ਨਾਰੀਅਲ ਪਾਣੀ ਦਾ ਇੱਕ ਗਲਾਸ ਜਾਂ ਇੱਕ ਕੱਪ ਗੁਲਾਬ ਦੀ ਚਾਹ, ਨਾਸ਼ਤੇ ਵਿੱਚ ਇੱਕ ਕੱਪ ਘੱਟ ਚਰਬੀ ਵਾਲਾ ਦੁੱਧ, ਇੱਕ ਚਮਚ ਫਲੈਕਸ ਸੀਡਜ਼ ਜਾਂ ਚਿਆ ਦੇ ਬੀਜ, ਪੰਜ-ਛੇ ਬਦਾਮ ਅਤੇ ਇੱਕ ਅਖਰੋਟ, ਇਸ ਤੋਂ ਬਾਅਦ ਸਵੇਰੇ 11 ਵਜੇ ਇੱਕ ਗਲਾਸ ਖੀਰੇ ਜਾਂ ਐਲੋਵੇਰਾ / ਘੀਆ/ ਮੌਸੰਮੀ / ਦੇ ਜੂਸ ਦੀ ਸਿਫਾਰਸ਼ ਕੀਤੀ ਗਈ ਹੈ।
ਜੂਸ ਦੀ ਬਜਾਏ ਅਮਰੂਦ, ਕੀਵੀ ਜਾਂ ਸਟ੍ਰਾਬੇਰੀ ਦਾ ਕੋਈ ਫਲ ਵੀ ਦਿੱਤਾ ਜਾ ਸਕਦਾ ਹੈ। ਦੁਪਹਿਰ ਦੇ ਖਾਣੇ ਵਿੱਚ, ਬਾਜਰੇ ਦੀ ਰੋਟੀ, ਜਾਂ ਰਾਗੀ ਦੇ ਆਟੇ ਦੀ ਰੋਟੀ, ਸਲਾਦ ਅਤੇ ਘੀਆ ਰਾਇਤਾ, ਸ਼ਾਮ ਨੂੰ ਘੱਟ ਚਰਬੀ ਵਾਲੇ ਦੁੱਧ ਤੋਂ ਬਣੀ ਚਾਹ, ਪਨੀਰ ਦਾ ਇੱਕ ਟੁਕੜਾ ਸ਼ਾਮਿਲ ਹੈ।।