ਪਟਿਆਲਾ ਜੇਲ੍ਹ ਦੇ ਸੁਪਰਡੈਂਟ ਦਾ ਤਬਾਦਲਾ
ਪੜ੍ਹੋ, ਹੁਣ ਕਿਸਨੂੰ ਲਗਾਇਆ ਗਿਆ ਸੁਪਰਡੈਂਟ
ਚੰਡੀਗੜ੍ਹ, 26 ਮਾਰਚ(ਵਿਸ਼ਵ ਵਾਰਤਾ)- ਕੇਂਦਰੀ ਜੇਲ੍ਹ ਪਟਿਆਲਾ ਵਿੱਚ ਜੇਲ੍ਹ ਮੰਤਰੀ ਹਰਜੋਤ ਬੈਂਸ ਦੇ ਦੌਰੇ ਤੋਂ ਇੱਕ ਦਿਨ ਬਾਅਦ ਹੀ ਇਸ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਹੁਣ ਸੁੱਚਾ ਸਿੰਘ ਨੂੰ ਸੁਪਰਡੈਂਟ ਲਾਇਆ ਗਿਆ ਹੈ।