ਪਟਿਆਲਾ ਜੇਲ੍ਹ ਦੀ ਇੱਕੋ ਬੈਰਕ ਵਿੱਚ ਇੱਕਠੇ ਹੋਏ ਨਵਜੋਤ ਸਿੱਧੂ ਤੇ ਦਲੇਰ ਮਹਿੰਦੀ
ਪੜ੍ਹੋ ਦਲੇਰ ਮਹਿੰਦੀ ਨੂੰ ਜੇਲ੍ਹ ਵਿੱਚ ਮਿਲਿਆ ਕਿਹੜਾ ਕੰਮ
ਚੰਡੀਗੜ੍ਹ,16 ਜੁਲਾਈ(ਵਿਸ਼ਵ ਵਾਰਤਾ)-2003 ਦੇ ਕਬੂੁਤਰਬਾਜੀ ਮਾਮਲੇ ਵਿੱਚ 2 ਸਾਲ ਦੀ ਸਜਾ ਸੁਣਾਏ ਜਾਣ ਤੋਂ ਬਾਅਦ ਗਾਇਕ ਦਲੇਰ ਮਹਿੰਦੀ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਹੈ। ਜਿੱਥੇ ਉਹਨਾਂ ਨੂੰ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਆਗੂ ਨਵਜੋਤ ਸਿੱਧੂ ਦੀ ਵਾਰਡ ਨੰਬਰ 10 ਦੀ ਬੈਰਕ ਵਿੱਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਜਿਕਰਯੋਗ ਹੈ ਕਿ ਬਿਲਕੁਲ ਉਸਦੇ ਨਾਲ ਵਾਲੀ ਹੀ ਬੈਰਕ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਰੱਖਿਆ ਗਿਆ ਹੈ।
ਜਿਕਰਯੋਗ ਹੈ ਕਿ ਸਿੱਧੂ ਅਤੇ ਦਲੇਰ ਮਹਿੰਦੀ ਪੁਰਾਣੇ ਦੋਸਤ ਹਨ। ਉਹ ਕਈ ਟੀਵੀ ਸ਼ੋਅਜ਼ ਵਿੱਚ ਇੱਕਠੇ ਨਜ਼ਰ ਆ ਚੁੱਕੇ ਹਨ। ਸਜ਼ਾ ਮਿਲਣ ਤੋਂ ਬਾਅਦ ਦਲੇਰ ਮਹਿੰਦੀ ਕਾਫੀ ਨਿਰਾਸ਼ ਹਨ। ਜਾਣਕਾਰੀ ਅਨੁਸਾਰ ਜੇਲ੍ਹ ਵਿੱਚ ਸਿੱਧੂ ਨੇ ਗੱਲਬਾਤ ਕਰਕੇ ਉਨ੍ਹਾਂ ਦਾ ਹੌਸਲਾ ਵੀ ਵਧਾਇਆ ਹੈ। ਦੱਸ ਦਈਏ ਕਿ ਸਿੱਧੂ ਨੂੰ ਜੇਲ੍ਹ ਵਿੱਚ ਕਲਰਕ ਦਾ ਕੰਮ ਸੌਂਪਿਆ ਗਿਆ ਹੈ ਜਦੋਂਕਿ ਹੁਣ ਦਲੇਰ ਮਹਿੰਦੀ ਨੂੰ ਮੂੰਸ਼ੀ ਦਾ ਕੰਮ ਦਿੱਤਾ ਗਿਆ ਹੈ।