ਹੁਸ਼ਿਆਰਪੁਰ 27 ਅਪ੍ਰੈਲ ( ਤਰਸੇਮ ਦੀਵਾਨਾ ) ਕੋਵਿਡ 19 ਕੋਰੋਨਾ ਵਾਈਰਸ ਬਾਰੇ ਜਿਲੇ ਦੀ ਸਤਿਥੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਜਿਲੇ ਵਿੱਚ ਅੱਜ ਤੱਕ 448 ਸ਼ੱਕੀ ਲੱਛਣਾ ਵਾਲੇ ਮਰੀਜਾਂ ਦੇ ਸੈਪਲ ਲਏ ਗਏ ਹਨ । ਜਿਨਾਂ ਵਿੱਚੋ 7 ਪਾਜੇਟਿਵ ਅਤੇ 354 ਨੈਗਟਿਵ ਪਾਏ ਗਏ ਹਨ ਜਦ ਕਿ 76 ਸੈਪਲਾਂ ਦਾ ਨਤੀਜੇ ਆਉਣੇ ਬਾਕੀ ਹੈ । ਅੱਜ ਵਿਭਾਗ ਵੱਲੋ ਨੰਦੇੜ ਸਹਿਬ ਤੋ ਵਾਪਿਸ ਪਰਤੀ ਸੰਗਤ ਸਮੇਤ 42 ਸੈਪਲ ਇਕੱਤਰ ਕੀਤੇ ਹਨ ਜਿਨਾਂ ਨੂੰ ਅਗਲੇਰੀ ਜਾਂਚ ਮੈਡੀਕਲ ਕਾਲਜ ਅਮ੍ਰਿੰਤਸਰ ਭੇਜਿਆ ਜਾਵੇਗਾ । ਬਾਹਰੋ ਆਈ ਸੰਗਤ ਦੇ ਸਾਰੇ ਮੈਬਰਾਂ ਨੂੰ 14 ਦਿਨ ਲਈ ਘਰਾਂ ਵਿਚ ਇਕਾਤਵਾਸ ਵਿੱਚ ਰਹਿਂਣ ਲਈ ਪ੍ਰਬੰਧ ਕਰ ਦਿੱਤਾ ਗਿਆ ਹੈ । ਸਿਹਤ ਐਡਵਾਈਜਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਭਾਵੇ ਸਾਡੇ ਜਿਲੇ ਵਿੱਚ ਪਿਛਲੇ ਕੁਝ ਹਫਤਿਆਂ ਤੋ ਇਕ ਪਾਜੇਟਿਵ ਕੇਸ ਨਹੀ ਮਿਲਿਆ ਪਰ ਫਿਰ ਵੀ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਲਾਕਡਾਊਨ ਦੀ ਪਾਲਣਾ ਕਰਦੇ ਹੋਏ ਘਰ ਵਿੱਚ ਰਹਿਣ ਅਤੇ ਜਰੂਰੀ ਕੰਮ ਲਈ ਘਰੋ ਨਿਕਲਣ ਸਮੇ ਮੂੰਹ ਤੇ ਮਾਸਿਕ ਪਹਿਨਦੇ ਹੇ ਸਮਾਜਿਕ ਦੂਰੀ ਬਰਕਾਰ ਰੱਖਣਾ ਜਰੂਰੀ ਹੈ ।