ਹੁਸ਼ਿਆਰਪੁਰ, 17 ਅਗਸਤ (ਤਰਸੇਮ ਦੀਵਾਨਾ)- ਛੋਟੀ ਉਮਰ ‘ਚ ਉੱਤਮ ਕਵਿਤਾ ਲਿਖਣਾ ਕਵਿੱਤਰੀ ਰੋਮੀ ਦਿਵਗੁਣ ਦੀ ਵੱਡੀ ਪ੍ਰਾਪਤੀ ਹੈ ਜੋ ਕਿ ਨੌਜਵਾਨ ਵਰਗ ਲਈ ਪ੍ਰੇਰਨਾ ਦਾਇਕ ਹੈ, ਉਕਤ ਪ੍ਰਗਟਾਵਾ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ (ਸ਼ਹਿਰੀ) ਤੇ ਸਾਹਿਤ ਪ੍ਰੇਮੀ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਇੱਥੇ ਆਪਣੇ ਗ੍ਰਹਿ ਵਿਖੇ ਕਵਿੱਤਰੀ ਰੋਮੀ ਦਿਵਗੁਣ ਦੀ ਪਲੇਠੀ ਕਾਵਿ-ਪੁਸਤਕ ‘ਦੁਹੁ ਦੀਵੀ ਬਲੰਦਿਆ’ ਨੂੰ ਲੋਕ-ਅਰਪਣ ਕਰਨ ਸਮੇਂ ਕਰਵਾਏ ਇਕ ਸਮਾਗਮ ਦੌਰਾਨ ਕੀਤਾ ਗਿਆ। ਸਮਾਗਮ ਦੌਰਾਨ ਹਾਜਰ ਸਾਹਿਤ ਪ੍ਰੇਮੀਆਂ ਨੂੰ ਸੰਬੋਧਨ ਕਰਦੇ ਹੋਏ ਲਾਲੀ ਬਾਜਵਾ ਨੇ ਕਿਹਾ ਕਿ ਸਾਹਿਤ, ਸੱਭਿਆਚਾਰ ਤੇ ਇਤਹਾਸ ਨੂੰ ਸਾਂਭਣ ਵਿਚ ਲੇਖਕਾਂ ਦਾ ਵੱਡਾ ਰੋਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਵਿਤਾ ਦੀ ਰਚਨਾ ਦਿਲ ਦੀਆਂ ਗਰਿਹਾਈਆਂ ਤੇ ਉੱਚੇ ਖਿਆਲਾਂ ਤੋਂ ਬਿਨਾਂ ਸੰਭਵ ਨਹੀਂ ਤੇ ਰੋਮੀ ਦਿਵਗੁਣ ਦਾ ਇੰਨੀ ਛੋਟੀ ਉਮਰ ਵਿਚ ਵੱਡੇ ਖਿਆਲਾਂ ਦੇ ਹਾਣ ਦੀ ਆਪਣੀ ਸੋਚ ਨੂੰ ਵਿਕਸਤ ਕਰਨਾ ਕਾਬਿਲੇ ਤਾਰੀਫ ਹੈ। ਇਸ ਸਮੇਂ ਪੁਸਤਕ ਦੀ ਘੁੰਡ-ਚੁਕਾਈ ਦੀ ਰਸਮ ਸ. ਲਾਲੀ ਬਾਜਵਾ ਅਤੇ ਪ੍ਰਧਾਨਗੀ ਮੰਡਲ ‘ਚ ਸ਼ਾਮਿਲ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਜਿਨ੍ਹਾਂ ‘ਚ ਸਾਹਿਤਕਾਰ ਸਦਨ ਲੁਧਿਆਣਾ ਤੋਂ ਡਾ. ਬਲਵਿੰਦਰਪਾਲ ਸਿੰਘ ਅਤੇ ਡਾ. ਗੁਰਸੰਗਤਪਾਲ ਸਿੰਘ, ਹੁਸ਼ਿਆਰਪੁਰ ਤੋਂ ਡਾ. ਭੁਪਿੰਦਰ ਕੌਰ ਕਵਿਤਾ, ਡਾ. ਜਸਵਿੰਦਰ ਕੌਰ, ਹਰਮੇਲ ਸਿੰਘ ਖੱਖ, ਵਰਿੰਦਰ ਨਿਮਾਣਾ, ਕੁੰਦਨ ਸਿੰਘ ਕਾਲਕਟ ਅਤੇ ਕਵਿੱਤਰੀ ਰੋਮੀ ਦਿਵਗੁਣ ਸ਼ਾਮਿਲ ਸਨ। ਸਮਾਗਮ ਦੌਰਾਨ ਮੰਚ ਸੰਚਾਲਕ ਕੁੰਦਨ ਸਿੰਘ ਨੇ ਰੋਮੀ ਦੀਆਂ ਕੁਝ ਉੱਤਮ ਰਚਨਾਵਾਂ ਦਾ ਖੂਬਸੂਰਤੀ ਨਾਲ਼ ਉਚਾਰਣ ਕੀਤਾ ਤੇ ਵਿਜੇ ਕਲਸੀ ਨੇ ਵੀ ਰੋਮੀ ਦੀ ਕਵਿਤਾ ਨੂੰ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਵਾਲ਼ੀ ਉੱਚ-ਕੋਟੀ ਦੀ ਕਵਿਤਾ ਦੱਸਿਆ।
ਇਸ ਮੌਕੇ ਡਾ. ਬਲਵਿੰਦਰਪਾਲ ਅਤੇ ਡਾ. ਗੁਰਸੰਗਤਪਾਲ ਨੇ ਰੋਮੀ ਦੀ ਕਵਿਤਾ ਵਿਚਲੀ ਸੰਜੀਦਗੀ, ਗਹਿਰਾਈ ਅਤੇ ਵੰਨ-ਸੁਵੰਨਤਾ ਦੀ ਗੱਲ ਕੀਤੀ ਤੇ ਕਿਹਾ ਕਿ ਰੋਮੀ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦਰਪੇਸ਼ ਸਮੱਸਿਆਵਾਂ ਨੂੰ ਨਾ ਸਿਰਫ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਸਗੋਂ ਕਵਿਤਾ ‘ਚ ਹੀ ਉਨ੍ਹਾਂ ਦਾ ਹੱਲ ਵੀ ਸੁਝਾਇਆ ਹੈ। ਇਸ ਸਮੇਂ ਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਮਨਦੀਪ ਸਿੰਘ, ਕਹਾਣੀਕਾਰ ਤ੍ਰਿਪਤਾ ਕੇ ਸਿੰਘ,ਵਰਿੰਦਰ ਨਿਮਾਣਾ ਅਤੇ ਰੋਮੀ ਦਿਵਗੁਣ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਭੁਪਿੰਦਰ ਕੌਰ ਕਵਿਤਾ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਤਵਿੰਦਰ ਸਿੰਘ ਵਾਲੀਆ, ਹਰਭਜਨ ਸਿੰਘ ਧਾਲੀਵਾਲ, ਰਣਧੀਰ ਸਿੰਘ ਭਾਰਜ, ਕੋਚ ਝਰਮਲ ਸਿੰਘ, ਜਗਤਜੀਤ ਸਿੰਘ, ਤਜਿੰਦਰ ਸਿੰਘ ਕੱਕੋਂ, ਪ੍ਰਭਪਾਲ ਬਾਜਵਾ, ਜਪਿੰਦਰਪਾਲ ਸਿੰਘ, ਰਵਿੰਦਰ ਸਿੰਘ ਮਿੰਟਾ, ਮਾਸਟਰ ਕੁਲਵਿੰਦਰ ਸਿੰਘ ਜੰਡਾ, ਮੇਜਰ ਰਘੁਵੀਰ ਸਿੰਘ, ਨਵਪ੍ਰੀਤ ਸਿੰਘ ਚਾਨਾ, ਭੁਪਿੰਦਰ ਸਿੰਘ, ਮਨਦੀਪ ਸਿੰਘ ਜਸਵਾਲ, ਸੁਖਵਿੰਦਰ ਸੁੱਖੀ, ਜਸਵੀਰ ਜੱਸੀ, ਪਰਦੀਪ, ਸਰਬਜੀਤ ਕਲੇਰ, ਪ੍ਰੋ. ਗੁਰਦਰਸ਼ਨ ਕੌਰ, ਪ੍ਰੋ. ਮਨਦੀਪ ਕੌਰ, ਮਹਿੰਦਰ ਕੌਰ ਅਤੇ ਮਿਨਾਕਸ਼ੀ ਆਦਿ ਹਾਜ਼ਰ ਸਨ। ਕੈਪਸ਼ਨ- ਲੇਖਕ ਰੋਮੀ ਦਿਵਗੁਣ ਦੀ ਪੁਸਤਕ ਰਿਲੀਜ ਕਰਦੇ ਹੋਏ ਲਾਲੀ ਬਾਜਵਾ ਤੇ ਹੋਰ।