ਕੁੱਝ ਦਿਨ ਪਹਿਲਾਂ ਹੀ ਨਿਊਜ਼ੀਲੈਂਡ ਤੋਂ ਭਾਰਤ ਆਇਆ ਸੀ ਨੌਜਵਾਨ
ਭਵਾਨੀਗੜ, 22 ਮਾਰਚ (ਵਿਸ਼ਵ ਵਾਰਤਾ): ਨੇੜਲੇ ਪਿੰਡ ਬੀੰਬੜੀ ਦੇ ਇੱਕ ਨੌਜਵਾਨ ਨੂੰ ‘ਜਨਤਾ ਕਰਫਿਊ’ ਦੌਰਾਨ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨਾ ਮਹਿੰਗਾ ਪਿਆ। ਇਸ ਸਬੰਧੀ ਪੁਲਸ ਨੇ ਨੌਜਵਾਨ ਖਿਲਾਫ਼ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ। ਇਸ ਸਬੰਧੀ ਗੋਬਿੰਦਰ ਸਿੰਘ ਡੀਅੈੱਸਪੀ ਭਵਾਨੀਗੜ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਵਾਸੀ ਬੀੰਬੜੀ ਜੋ ਕਿ 10 ਮਾਰਚ ਨੂੰ ਨਿਊਜ਼ੀਲੈਂਡ ਤੋਂ ਭਾਰਤ ਆਇਆ ਸੀ ਜਿਸਨੂੰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਸਕਰੀਨਿੰਗ ਕਰਦਿਆਂ ਘਰ ਵਿੱਚ ਹੀ ਰਹਿਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਸਨ ਤੇ ਵਿਅਕਤੀ ਨੂੰ ਕਿਸੇ ਵਿਆਹ ਸ਼ਾਦੀ ਜਾ ਹੋਰ ਇਕੱਠ ਵਾਲੇ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਨਹੀ ਹੋਣ ਲਈ ਸਖਤੀ ਦੇ ਨਾਲ ਰੋਕਿਆ ਗਿਆ ਸੀ ਪਰੰਤੂ ਨੌਜਵਾਨ ਨੇ ਸਰਕਾਰੀ ਹੁਕਮਾਂ ਦੀ ਪ੍ਰਵਾਹ ਕੀਤੇ ਵਗੈਰ ਅੱਜ ਨੌਜਵਾਨ ਪਰਿਵਾਰ ਦੇ ਕੁੱਝ ਮੈਂਬਰਾਂ ਸਮੇਤ ਫਾਜ਼ਿਲਕਾ ਵਿਆਹ ਕਰਵਾਉਣ ਚਲਾ ਗਿਆ ਜਿਸ ਸਬੰਧੀ ਪੁਲਸ ਨੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਆਦੇਸ਼ਾ ‘ਤੇ ਕਾਰਵਾਈ ਕਰਦਿਆਂ ਪ੍ਰਭਜੋਤ ਸਿੰਘ ਖਿਲਾਫ਼ ਥਾਣਾ ਭਵਾਨੀਗੜ ਵਿਖੇ ਮਾਮਲਾ ਦਰਜ ਕਰ ਲਿਆ।