ਨੌਜਵਾਨਾਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਦਾ ਹੋਵੇਗਾ ਮੁਫਤ ਕੋਰਸ
28 ਜੂਨ ਤੱਕ ਅਪਲਾਈ ਕਰ ਸਕਣਗੇ ਨੌਜਵਾਨ
ਕਪੂਰਥਲਾ, 10 ਜੂਨ(ਵਿਸ਼ਵ ਵਾਰਤਾ)-ਆਈ.ਟੀ.ਆਈ. ਰੋਪੜ ਵਿਖੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਆਰਟੀਫੀਸ਼ੀਅਲ ਇੰਟੈਲੀਂਜੈਂਸ ਦੇ ਡਾਟਾ ਸਾਇੰਸ ਕੋਰਸ ਦਾ ਮੁਫਤ ਕੋਰਸ ਕਰਵਾਇਆ ਜਾ ਰਿਹਾ ਹੈ, ਜਿਸ ਲਈ ਚਾਹਵਾਨ ਨੌਜਵਾਨ 28 ਜੂਨ ਤੱਕ ਅਪਲਾਈ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜਿਲ੍ਹਾ ਕਾਰੋਬਾਰ ਤੇ ਰੋਜ਼ਗਾਰ ਬਿਊਰੋ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਨੌਜਵਾਨਾਂ ਨੂੰ ਅਪਲਾਈ ਕਰਨ ਤੋਂ ਲੈ ਕੇ ਹਰ ਤਰ੍ਹਾਂ ਦੀ ਤਕਨੀਕੀ ਅਗਵਾਈ ਪ੍ਰਦਾਨ ਕਰਨ ਤਾਂ ਜੋ ਉਹ ਇਸ ਅਤਿ ਆਧੁਨਿਕ ਕੋਰਸ ਦਾ ਲਾਭ ਲੈ ਸਕਣ।
ਇਸ ਕੋਰਸ ਦੇ ਦੋ ਮੋਡਿਊਲ ਹੋਣਗੇ। ਮੋਡਿਊਲ ਐਲ-2 ਦਾ ਸਮਾਂ 4 ਹਫਤੇ ਦਾ ਹੋਵੇਗਾ ਜਦਕਿ ਦੂਜੇ ਮੋਡਿਊਲ ਐਲ-3 ਦਾ ਸਮਾਂ 3 ਹਫਤੇ ਦਾ ਹੋਵੇਗਾ। ਇਨ੍ਹਾਂ ਕੋਰਸਾਂ ਵਿਚ ਦਾਖਲਾ ਲੈਣ ਵਾਲੇ ਨੌਜਵਾਨਾਂ ਨੂੰ ਆਨ ਲਾਇਨ ਐਂਡਵਾਂਸ ਡਾਟਾ ਸਾਇੰਸ ਐਪਟੀਟਿਊਟ ਟੈਸ ਦੇਣਾ ਪਵੇਗਾ ਜਿਸ ਲਈ ਉਮੀਦਵਾਰ ਦੀ ਯੋਗਤਾ 12 ਵੀਂ ਪਾਸ ਮੈਥ ਹੋਣੀ ਚਾਹੀਦੀ ਹੈ। ਜਿਹੜੇ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ ਉਹ ਵੈਬਸਾਇਟ ਅਪਲਾਈ ਕਰ ਸਕਦੇ ਹਨ, ਜਿਸ ਲਈ ਆਖਰੀ ਮਿਤੀ 28 ਜੂਨ ਹੈ।
ਜਿਹੜੇ ਉਮੀਦਵਾਰ ਕੋਰਸ ਲਈ ਯੋਗ ਹੋਣਗੇ ਉਨ੍ਹਾਂ ਦੀ ਕਾਊਂਸਲਿੰਗ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਹੈਲਪਲਾਇਨ ਨੰਬਰ 98882-19247 ’ਤੇ ਸੰਪਰਕ ਕੀਤਾ ਜਾ ਸਕਦਾ ਹੈ।