ਨੌਜਵਾਨਾਂ ਨੂੰ ਪੁਲਿਸ ‘ਚ ਭਰਤੀ ਦਾ ਲਾਭ ਲੈਣ ਦੀ ਅਪੀਲ
ਪਟਿਆਲਾ, 26 ਜੁਲਾਈ:ਪੰਜਾਬ ਸਰਕਾਰ ਨੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਪੰਜਾਬ ਪੁਲਿਸ ਵੱਲੋਂ ਆਪਣੇ ਵੱਖ-ਵੱਖ ਕੇਡਰਾਂ ਵਿਚ ਸਬ ਇੰਸਪੈਕਟਰ ਤੇ ਇੰਟੈਲੀਜੈਂਸ ਅਫ਼ਸਰਾਂ ਆਦਿ ਦੀ ਭਰਤੀ ਕੀਤੀ ਜਾਣੀ ਹੈ।
ਪਟਿਆਲਾ ਦੇ ਰੋਜ਼ਗਾਰ ਉਤਪਤੀ ਅਤੇ ਸਿਲਖਾਈ ਅਫ਼ਸਰ ਸਿੰਪੀ ਸਿੰਗਲਾ ਨੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਮੌਕੇ ਦਾ ਫਾਇਦਾ ਲੈਣ ਅਤੇ ਆਪਣਾ ਭਵਿਖ ਉਜਵਲ ਬਣਾਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਇਸ ਭਰਤੀ ਲਈ ਪੰਜਾਬ ਦੇ ਨੌਜਵਾਨ ਲਿੰਕ https://iur.ls/
ਸਿੰਪੀ ਸਿੰਗਲਾ ਨੇ ਦੱਸਿਆ ਕਿ ਇਸ ਭਰਤੀ ਲਈ ਯੁਵਕਾਂ ਨੂੰ ਸਰੀਰਕ ਯੋਗਤਾ ਟੈਸਟ ਪਾਸ ਕਰਨਾ ਲਾਜਮੀ ਹੋਵੇਗਾ। ਸਰੀਰਕ ਯੋਗਤਾ ਤੋਂ ਇਲਾਵਾ ਲਿਖਤੀ ਪ੍ਰੀਖਿਆ ਵੀ ਲਾਜ਼ਮੀ ਹੋਵੇਗੀ, ਜੋੋ ਕਿ ਕੰਪਿਊਟਰ ਅਧਾਰਤ ਟੈਸਟ ਰਾਹੀਂ ਹੋਵੇਗੀ।
ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਟੌਲ ਫਰੀ ਨੰਬਰ 18002102565 ‘ਤੇ ਸੰਪਰਕ ਕਰ ਸਕਦੇ ਹਨ।ਉਨ੍ਹਾਂ ਹੋਰ ਕਿਹਾ ਕਿ
ਜ਼ਿਲ੍ਹਾ ਬਿਉਰੋ ਆਫ਼ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਪਟਿਆਲਾ ਨੌਜਵਾਨਾਂ ਨੂੰ ਅਗਵਾਈ ਦੇਣ ਲਈ ਹਰ ਸਮੇਂ ਉਪਲਬੱਧ ਹੈ।