ਨੈਸ਼ਨਲ ਹੈਰਾਲਡ ਮਾਮਲੇ ਵਿੱਚ ਈਡੀ ਨੇ ਬਦਲੀ ਰਾਹੁਲ ਗਾਂਧੀ ਦੀ ਪੇਸ਼ੀ ਦੀ ਤਰੀਕ;ਅੱਜ ਨਹੀਂ ਹੋਵੇਗੀ ਪੁੱਛਗਿੱਛ
ਚੰਡੀਗੜ੍ਹ,17 ਜੂਨ(ਵਿਸ਼ਵ ਵਾਰਤਾ)- ਕਾਂਗਰਸੀ ਆਗੂ ਰਾਹੁਲ ਗਾਂਧੀ ਕੋਲੋਂ ਈਡੀ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ। ਇਸ ਵਿਚਾਲੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਈਡੀ ਅੱਜ ਰਾਹੁਲ ਗਾਂਧੀ ਕੋਲੋਂ ਪੁੱਛਗਿੱਛ ਨਹੀਂ ਕਰੇਗੀ। ਦੱਸ ਦਈਏ ਕਿ ਰਾਹੁਲ ਦੀ ਮਾਤਾ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਸਿਹਤ ਖਰਾਬ ਹੋਣ ਦੇ ਚੱਲਦਿਆਂ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਜਿਸ ਦੇ ਸੰਬੰਧ ਵਿੱਚ ਰਾਹੁਲ ਗਾਂਧੀ ਨੇ ਈਡੀ ਕੋਲੋਂ ਅੱਜ ਪੇਸ਼ ਹੋਣ ਤੋਂ ਛੋਟ ਮੰਗੀ ਸੀ । ਜਿਸ ਨੂੰ ਰਸਮੀ ਤੌਰ ‘ਤੇ ਸਵੀਕਾਰ ਕਰਦੇ ਹੋਏ ਈਡੀ ਨੇ ਜਵਾਬ ਦਿੱਤਾ ਹੈ। ਰਾਹੁਲ ਗਾਂਧੀ ਦੀ ਬੇਨਤੀ ‘ਤੇ ਈਡੀ ਨੇ ਸੋਮਵਾਰ, 20 ਜੂਨ ਨੂੰ ਪੇਸ਼ੀ ਦੀ ਅਗਲੀ ਤਰੀਕ ਤੈਅ ਕੀਤੀ ਹੈ।
The ED has just replied formally acceding to Shri. Rahul Gandhi’s request and has fixed his next date of appearance on Monday, June 20th. https://t.co/Oc4dggG2tY
— Jairam Ramesh (@Jairam_Ramesh) June 17, 2022