ਨੈਸ਼ਨਲ ਹੈਰਾਲਡ ਮਾਮਲਾ-ਰਾਹੁਲ ਗਾਂਧੀ ਥੋੜ੍ਹੀ ਦੇਰ ਵਿੱਚ ਹੋਣਗੇ ਈਡੀ ਸਾਹਮਣੇ ਪੇਸ਼
ਕਾਂਗਰਸੀ ਵਰਕਰਾਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਪੁਲਿਸ ਨੇ ਈਡੀ ਹੈੱਡਕੁਆਰਟਰਜ਼ ਦੇ ਬਾਹਰ ਲਗਾਇਆ ਸਖਤ ਪਹਿਰਾ
ਚੰਡੀਗੜ੍ਹ,13 ਜੂਨ(ਵਿਸ਼ਵ ਵਾਰਤਾ)-ਕਾਂਗਰਸੀ ਆਗੂ ਰਾਹੁਲ ਗਾਂਧੀ ਅੱਜ ਨੈਸ਼ਨਲ ਹੈਰਾਲਡ ਮਾਮਲੇ ਵਿੱਚ 11 ਵਜੇ ਈ ਡੀ ਦੇ ਹੈੱਡਕੁਆਰਟਰ ਵਿਚ ਪੇਸ਼ ਹੋਣਗੇ। ਜਾਣਕਾਰੀ ਅਨੁਸਾਰ ਉਹਨਾਂ ਦੇ ਨਾਲ ਪ੍ਰਿਯੰਕਾ ਗਾਂਧੀ ਵਾਡਰਾ ਵੀ ਪੈਦਲ ਮਾਰਚ ਕਰਦੇ ਹੋਏ ਈਡੀ ਹੈੱਡਕੁਆਰਟਰਜ਼ ਜਾ ਸਕਦੇ ਹਨ। ਉਹਨਾਂ ਤੋਂ ਇਲਾਵਾ ਕਾਂਗਰਸ ਦੇ ਹੋਰ ਸੰਸਦ ਮੈਂਬਰ ਅਤੇ ਕਈ ਵੱਡੇ ਨੇਤਾ ਇਸ ਮਾਰਚ ਵਿੱਚ ਸ਼ਾਮਲ ਹੋਣਗੇ। ਕਾਂਗਰਸੀ ਵਰਕਰਾਂ ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ, ਦਿੱਲੀ ਪੁਲਿਸ ਨੇ ਈ.ਡੀ. ਦਫ਼ਤਰ ਨੇੜੇ ਤਿੰਨ ਪਰਤੀ ਸੁਰੱਖਿਆ ਘੇਰਾ ਤਿਆਰ ਕਰ ਲਿਆ ਹੈ।