ਵੱਡੀ ਖ਼ਬਰ
ਨੂੰਹ ਨਾਲ ਛੇੜਛਾੜ ਕਰਨ ਵਾਲੇ ਆਰੋਪੀ ਸਹੁਰੇ ਨੇ ਕੀਤੀ ਖੁਦਕੁਸ਼ੀ
ਜਲੰਧਰ, 1ਜੂਨ(ਵਿਸ਼ਵ ਵਾਰਤਾ) ਇਸ ਸਮੇਂ ਦੀ ਵੱਡੀ ਖਬਰ ਜਲੰਧਰ ਤੋਂ ਹੈ। ਨੂੰਹ ਵੱਲੋਂ ਛੇੜਛਾੜ ਦੇ ਦੋਸ਼ਾਂ ਤੋਂ ਨਾਰਾਜ਼ ਹੋ ਕੇ ਸਹੁਰੇ ਨੇ ਅੱਜ ਡੀਏਵੀ ਕਾਲਜ ਰੇਲਵੇ ਲਾਈਨ ’ਤੇ ਖੁਦਕੁਸ਼ੀ ਕਰ ਲਈ।ਮ੍ਰਿਤਕ ਦੀ ਪਛਾਣ ਅਨਿਲ ਕੁਮਾਰ ਬਿੱਲਾ ਪੁੱਤਰ ਰਾਮ ਪ੍ਰਕਾਸ਼ ਵਾਸੀ ਤੇਜ ਮੋਹਨ ਨਗਰ, ਬਸਤੀ ਸ਼ੇਖ ਜਲੰਧਰ ਵਜੋਂ ਹੋਈ ਹੈ। ਦੱਸ ਦੇਈਏ ਕਿ ਕੁਝ ਹਫਤੇ ਪਹਿਲਾਂ ਮ੍ਰਿਤਕ ਦੀ ਨੂੰਹ ਨੇ ਇੱਕ ਵੀਡੀਓ ਵਾਇਰਲ ਕਰਕੇ ਉਸਦੇ ਸਹੁਰਾ ਅਨਿਲ ਕੁਮਾਰ ਖਿਲਾਫ ਛੇੜਛਾੜ ਦੇ ਦੋਸ਼ ਲਗਾਏ ਸਨ। ਵਰਣਨ ਯੋਗ ਹੈ ਕਿ ਥਾਣਾ ਨੰਬਰ 5 ਵਿਖੇ ਇੱਕ ਐਫਆਈਆਰ ਦਰਜ ਕੀਤੀ ਗਈ ਸੀ। ਅਨਿਲ ਕੁਮਾਰ ਦੀ ਜ਼ਮਾਨਤ ‘ਤੇ ਬੁੱਧਵਾਰ ਨੂੰ ਮਾਣਯੋਗ ਅਦਾਲਤ’ ਚ ਸੁਣਵਾਈ ਹੋਣੀ ਸੀ। ਪਰ ਇਕ ਦਿਨ ਪਹਿਲਾਂ ਉਸ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ।ਪੁਲਿਸ ਨੂੰ ਉਸਦੀ ਲਾਸ਼ ਰੇਲਵੇ ਲਾਈਨ ‘ਤੇ ਪਈ ਮਿਲੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਹੁਣ ਨੂੰਹ ਨੂੰ ਬਲੈਕਮੇਲ ਕਰਨ ਦਾ ਦੋਸ਼ ਲਗਾਇਆ ਹੈ।