ਨੀਰਜ ਦੇਸ਼ ਦਾ ਮਾਣ – ਮਨੋਹਰ ਲਾਲ
ਮੁੱਖ ਮੰਤਰੀ ਮਨੋਹਰ ਲਾਲ ਨਾਲ ਮਿਲਣ ਪਹੁੰਚੇ ਨੀਰਜ ਚੋਪੜਾ
ਨੀਰਜ ਦੇ ਚਾਚਾ ਨੇ ਦਿੱਤਾ ਪਿੰਡ ਆਉਣ ਦਾ ਸੱਦਾ, ਮੁੱਖ ਮੰਤਰੀ ਨੇ ਕਿਹਾ ਜਲਦੀ ਬਣਾਉਂਗਾ ਪੋ੍ਰਗ੍ਰਾਮ
ਚੰਡੀਗੜ੍ਹ, 18 ਅਗਸਤ ( ਵਿਸ਼ਵ ਵਾਰਤਾ ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਹਰਿਆਣਾ ਦਾ ਲਾਲ ਨੀਰਜ ਚੋਪੜਾ ਦੇਸ਼ ਦਾ ਮਾਣ ਹੈ। ਮੁੰਖ ਮੰਤਰੀ ਨੇ ਅੱਜ ਇੱਥੇ ਆਪਣੇ ਨਿਵਾਸ ‘ਤੇ ਮੁਲਾਕਾਤ ਲਈ ਪਹੁੰਚੇ ਓਲੰਪਿਕ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਨਾਲ ਮੁਲਾਕਾਤ ਦੌਰਾਨ ਇਹ ਗਲ ਕਹੀ। ਇਸ ਦੌਰਾਨ ਹਰਿਆਣਾ ਦੇ ਖੇਡ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਵੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਕਿਹਾ ਕਿ ਨੀਰਜ ਚੋਪੜਾ ਨੇ ਦੇਸ਼ ਦੇ ਨਾਲ-ਨਾਲ ਹਰਿਆਣਾ ਹੀ ਨਹੀਂ ਆਪਣੇ ਪਿੰਡ ਅਤੇ ਪਰਿਵਾਰ ਦਾ ਵੀ ਨਾਂਅ ਰੋਸ਼ਨ ਕੀਤਾ ਹੈ। ਨੀਰਜ ਦੀ ਇਸ ਉਪਲਬਧੀ ਵਿਚ ਪਰਿਵਾਰ ਦਾ ਵੱਡਾ ਯੋਗਦਾਨ ਹੈ। ਪਰਿਵਾਰ ਦੇ ਯੋਗਦਾਨ ਦੇ ਨਤੀਜੇ ਵਜੋ ਹੀ ਨੀਰਜ ਨੇ ਦੇਸ਼ ਦਾ ਮਾਣ ਵਧਾਉਣ ਦਾ ਕੰਮ ਕੀਤਾ। ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਨੀਰਜ ਨਾਲ ਲੰਬੀ ਗਲਬਾਤ ਕੀਤੀ ਅਤੇ ਉਨ੍ਹਾਂ ਦੇ ਤਜਰਬਿਆਂ ਦੇ ਬਾਰੇ ਵਿਚ ਜਾਣਿਆ। ਉਨ੍ਹਾਂ ਦੇ ਕੋਚ, ਜੈਵਲਿਨ ਥ੍ਰੋ ਦੇ ਕੌਮੀ ਰਿਕਾਰਡ ਅਤੇ ਕੌਮਾਂਤਰੀ ਰਿਕਾਰਡ ਨੂੱ ਲੈ ਕੇ ਵੀ ਚਰਚਾ ਹੋਈ।
ਨੀਰਜ ਨੂੰ ਸ੍ਰੀਮਦਭਾਗਵਤ ਗੀਤਾ ਭੇਂਟ ਕੀਤੀ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨੀਰਜ ਚੋਪੜਾ ਦਾ ਬੁਕੇ ਦੇ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸ਼ਾਲ ਪਾ ਕੇ ਅਤੇ ਸਕ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਨੀਰਜ ਨੂੰ ਸ੍ਰੀਮਦਭਾਗਵਤ ਗੀਤਾ ਵੀ ਭੇਂਟ ਕੀਤੀ। ਮੁੱਖ ਮੰਤਰੀ ਨੇ ਨੀਰਜ ਦੇ ਨਾਲ ਆਏ ਉਸ ਦੇ ਚਾਚਾ ਭੀਮ ਚੋਪੜਾ ਨੂੰ ਵੀ ਸ਼ਾਲ ਪਾ ਕੇ ਸਨਮਾਨਿਤ ਕੀਤਾ।
ਗਲਬਾਤ ਦੌਰਾਨ ਨੀਰਜ ਚੋਪੜਾ ਦੇ ਚਾਚਾ ਸ੍ਰੀ ਭੀਮ ਚੋਪੜਾ ਨੇ ਮੁੱਖ ਮੰਤਰੀ ਨੂੰ ਆਪਣੇ ਪਿੰਡ ਆਉਣ ਦਾ ਸੱਤਾ ਦਿੱਤਾ, ਜਿਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਜਲਦੀ ਹੀ ਪੋ੍ਰਗ੍ਰਾਮ ਬਣਾਉਂਦਾ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਲਈ ਖੇਡ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਕੋਆਰਡੀਨੇਟ ਕਰ ਲੈਣਗੇ।
ਵਰਨਣਯੋਗ ਹੈ ਕਿ ਓਲੰਪਿਕ ਵਿਚ ਹਰਿਆਣਾ ਦੇ ਖਿਡਾਰੀਆਂ ਦੇ ਮਹਤੱਵਪੂਰਣ ਮੁਕਾਬਲਿਆਂ ਨੂੰ ਦੇਖਣ ਦੇ ਲਈ ਮੁੱਖ ਮੰਤਰੀ ਨੇ ਬਹੁਤ ਵਿਅਸਤਤਾ ਦੇ ਬਾਵਜੂਦ ਸਮੇਂ ਜਰੂਰ ਕੱਢਿਆ।
ਹਰਿਆਣਾ ਦੇ ਖਡੇਾਂ ਦਾ ਹੱਬ ਬਨਾਉਣਾ ਟੀਚਾ
ਨੀਰਜ ਚੋਪੜਾ ਨਾਲ ਮੁਲਾਕਾਤ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਡਾ ਟੀਚਾ ਹਰਿਆਣਾ ਨੂੰ ਖੇਡਾਂ ਦਾ ਹੱਬ ਬਨਾਉਣਾ ਹੈ। ਇਸ ਦੇ ਲਈ ਨੀਰਜ ਚੋਪੜਾ ਵਰਗੇ ਹੋਨਹਾਰ ਖਿਡਾਰੀ ਯੁਵਾ ਪੀੜੀ ਨੂੰ ਪ੍ਰੇਰਿਤ ਕਰਨ ਦਾ ਕੰਮ ਕਰਣਗੇ ਹੀ।
ਇਸ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਹੋਰ ਖਿਡਾਰੀਆਂ ਦੇ ਪਿੰਡ ਵਾਲਿਆਂ ਨਾਲ ਵੀ ਮਿਲਣਾ ਹੋਇਆ ਹੈ ਅਤੇ ਉਨ੍ਹਾਂ ਨੇ ਵੀ ਖੇਡਾਂ ਨੂੰ ਪੋ੍ਰਤਸਾਹਨ ਦੇਣ ਦੇ ਲਈ ਚੰਗੇ ਸੁਝਾਅ ਦਿੱਤੇ ਹਨ। ਖੇਡਾਂ ਨੂੰ ਪੋ੍ਰਤਸਾਹਨ ਦੇਣ ਦੇ ਦੇ ਲਈ ਸਰਕਾਰ ਵੱਲੋਂ ਜਰੂਰ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।
ਉਨ੍ਹਾਂ ਨੇ ਕਿਹਾ ਕਿ ਪੰਚਕੂਲਾ ਵਿਚ ਏਥਲੇਟਿਕਸ ਦੇ ਲਈ ਸਥਾਪਿਤ ਕੀਤੇ ਜਾ ਰਹੇ ਐਕਸੀਲੈਂਸ ਕੇਂਦਰ ਖੇਡਾਂ ਦੇ ਪ੍ਰੋਤਸਾਹਨ ਦੇ ਲਹੀ ਕਾਰਗਰ ਸਾਬਤ ਹੋਣਗੇ।
ਸਨਮਾਨ ਸਮਾਰੋਹ ਵਿਚ ਨਾ ਪਹੁੰਚ ਪਾਉਣ ਦਾ ਮਲਾਲ – ਨੀਰਜ
ਗੋਲਡਨ ਬੁਆਏ ਨੀਰਜ ਚੋਪੜਾ ਨੇ ਕਿਹਾ ਕਿ 13 ਅਗਸਤ ਨੂੱ ਹਰਿਆਣਾ ਸਰਕਾਰ ਵੱਲੋਸਂ ਆਯੋਜਿਤ ਸਨਮਾਨ ਸਮਾਰੋਹ ਵਿਚ ਬੀਮਾਰ ਹੋਣ ਦੇ ਕਾਰਨ ਨਹੀਂ ਪਹੁੰਚ ਪਾਇਆ ਸੀ। ਉਕਤ ਪੋ੍ਰਗ੍ਰਾਮ ਵਿਚ ਸ਼ਾਮਿਲ ਨਾ ਹੋ ਪਾਉਣ ਦਾ ਮਲਾਲ ਹੈ।
ਉਨ੍ਹਾਂ ਨੇ ਮਹਿਲਾ ਹਾਕੀ ਖਿਡਾਰੀਆਂ ਨੁੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਨ ਦੇ ਫੈਸਲੇ ਦੇ ਲਈ ਮੁੱਖ ਮੰਤਰੀ ਨੂੰ ਧੰਨਵਾਦ ਕੀਤਾ।
ਨੀਰਜ ਨੇ ਇਕ ਸੁਆਲ ਦੇ ਜਵਾਬ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਜੀ ਅਤੇ ਮੁੱਖ ਮੰਤਰੀ ਜੀ ਨਾਲ ਮੁਲਾਕਾਤ ਵਿਚ ਸਿਰਫ ਖੇਡਾਂ ‘ਤੇ ਹੀ ਗਲ ਹੋਈ। ਉਨ੍ਹਾਂ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਜੀ ਨਾਲ ਮੁਲਾਕਾਤ ਦੇ ਬਾਅਦ ਬੇਹੱਦ ਚੰਗਾ ਲਗ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਆਪਣਾ ਵਧੀਆ ਪ੍ਰਦਰਸ਼ਨ ਕਰਣਗੇ। ਇਕ ਹੋਰ ਸੁਆਲ ਦਾ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦਾ ਚੁਰਮਾ ਦਾ ਸੱਭ ਜਗ੍ਹਾ ਪ੍ਰਸਿੱਧ ਹੈ।
ਇਸ ਦੌਰਾਨ ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਪ੍ਰਧਾਨ ਸਕੱਤਰ ਏਕੇ ਸਿੰਘ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ, ਏਡੀਜੀਪੀ ਸੀਆਈਡੀ ਆਲੋਕ ਮਿੱਤਲ, ਖੇਡ ਵਿਭਾਗ ਦੇ ਨਿਦੇਸ਼ਕ ਸ੍ਰੀ ਪੰਕਜ ਨੈਨ ਸਮੇਤ ਖੇਡ ਵਿਭਾਗ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।