ਨਿੱਜੀ ਸਕੂਲਾਂ ਵੱਲੋਂ ਫੀਸ ਵਸੂਲੀ ਵਿੱਚ ਵਾਧੇ ਦੀ ਜਾਂਚ ਕਰੇਗੀ ਪੰਜਾਬ ਸਰਕਾਰ
ਫੀਸ ਵਧਾਉਣ ਵਾਲੇ ਸਕੂਲਾਂ ਖਿਲਾਫ ਹੋ ਸਕਦੀ ਹੈ ਸਖਤ ਕਾਰਵਾਈ
ਚੰਡੀਗੜ੍ਹ,9 ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਕੋਈ ਵੀ ਨਿੱਜੀ ਸਕੂਲ ਇਸ ਸਾਲ ਫੀਸ ਵਿੱਚ ਵਾਧਾ ਨਹੀਂ ਕਰੇਗਾ। ਇਸ ਨੂੰ ਲੈ ਕੇ ਹੁਣ ਸਰਕਾਰ ਵੱਡਾ ਐਕਸ਼ਨ ਲੈਣ ਦੀ ਤਿਆਰੀ ਵਿੱਚ ਹੈ। ਪੰਜਾਬ ਸਰਕਾਰ ਵੱਲੋਂ ਮੁਹਾਲੀ ਜ਼ਿਲ੍ਹੇ ਦੇ ਮੁਹਾਲੀ,ਡੇਰਾਬੱਸੀ ਅਤੇ ਖਰੜ ਅਧੀਨ ਆਉਂਦੇ 419 ਨਿੱਜੀ ਸਕੂਲਾਂ ਦਾ ਡਾਟਾ ਇਕੱਠਾ ਕੀਤਾ ਜਾਵੇਗਾ ਅਤੇ ਇਸ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦੱਸ ਦਈਏ ਕਿ ਜੇਕਰ ਜਾਂਚ ਵਿੱਚ ਕੁੱਝ ਗੜਬੜ ਦਿਖਾਈ ਦਿੰਦੀ ਹੈ ਤਾਂ ਸਕੂਲਾਂ ਖਿਲਾਫ ਕਾਰਵਾਈ ਵੀ ਕੀਤੀ ਜਾ ਸਕਦੀ ਹੈ।