ਅੰਮ੍ਰਿਤਸਰ, 8 ਸਿਤੰਬਰ (ਵਿਸ਼ਵ ਵਾਰਤਾ) ਸ੍ਰੀ ਅੰਮ੍ਰਿਤਸਰ ਸਾਹਿਬ ਪਿਛਲੇ ਦਿਨੀਂ ਨਿਹੰਗ ਸਿੰਘ ਫੌਜਾਂ ਅਤੇ ਡੇਰਾ ਬਿਆਸ ਦੇ ਪੈਰੋਕਾਰਾਂ ਵਿਚਾਲੇ ਗਊਆਂ ਚਾਰਨ ਦੇ ਮਸਲੇ ਤੋਂ ਲੜਾਈ ਹੋਈ ਜਿਸ ਵਿਚ ਦੋਵੇਂ ਧਿਰਾਂ ਦੇ ਕਈ ਵਿਅਕਤੀ ਜ਼ਖ਼ਮੀ ਹੋ ਗਏ ਸਨ ਜ਼ਖਮੀਆਂ ਦਾ ਪਤਾ ਲੈਣ ਵਾਸਤੇ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਹਸਪਤਾਲ ਪੁੱਜੇ ਉਨਾਂ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਵਿੰਗ ਪੰਜਾਬ ਦੇ ਚੇਅਰਮੈਨ ਡਾ. ਮਨਜੀਤ ਸਿੰਘ ਭੋਮਾ ਵੀ ਹਾਜ਼ਰ ਸਨ ਜਥੇਦਾਰ ਦਾਦੂਵਾਲ ਜੀ ਨੇ ਜ਼ਖ਼ਮੀਆਂ ਦਾ ਪਤਾ ਲੈਣ ਤੋਂ ਬਾਅਦ ਇਲਾਜ ਕਰ ਰਹੇ ਡਾਕਟਰਾਂ ਦੇ ਨਾਲ ਵੀ ਗੱਲਬਾਤ ਕੀਤੀ ਇਸ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਪੰਜਾਬ ਦੀ ਸ਼ਾਂਤ ਫ਼ਿਜ਼ਾ ਵਿੱਚ ਇਹ ਟਕਰਾਅ ਅਤਿਅੰਤ ਮੰਦਭਾਗਾ ਹੈ ਪੰਥ ਅਕਾਲੀ ਤਰਨਾ ਦਲ ਬਾਬਾ ਬਕਾਲਾ ਜਥੇਬੰਦੀ ਸਿੱਖ ਪੰਥ ਦੀ ਇਕ ਸਤਿਕਾਰਯੋਗ ਸੰਪਰਦਾਇ ਹੈ ਜਿਸ ਦੇ ਸੱਚਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਹਜ਼ਾਰਾਂ ਗਊਆਂ ਦੀ ਸਾਂਭ ਸੰਭਾਲ ਦਾ ਕੰਮ ਕਰਦੇ ਸਨ ਜਿਨਾਂ ਦੇ ਚਲਾਣੇ ਤੋਂ ਬਾਅਦ ਬਾਬਾ ਭਰਥ ਜੀ ਆਪਣੇ ਸੈਂਕੜੇ ਸਾਥੀਆਂ ਸਮੇਤ ਹਜ਼ਾਰਾਂ ਗਊਆਂ ਦੀ ਸਾਂਭ ਸੰਭਾਲ ਕਰਦੇ ਹਨ ਡੇਰਾ ਬਿਆਸ ਦੇ ਨੇੜੇ ਅਤੇ ਹੋਰ ਥਾਵਾਂ ਤੇ ਗਊਆਂ ਨੂੰ ਚਾਰਨ ਵਾਸਤੇ ਲਿਜਾਂਦੇ ਰਹਿੰਦੇ ਹਨ ਪਰ ਪਿਛਲੇ ਦਿਨੀਂ ਡੇਰਾ ਬਿਆਸ ਦੇ ਪੈਰੋਕਾਰਾਂ ਦੇ ਨਾਲ ਕਿਸੇ ਮਸਲੇ ਨੂੰ ਲੈ ਕੇ ਜੋ ਆਪਸੀ ਟਕਰਾਅ ਹੋ ਗਿਆ ਸੀ ਜੋ ਪੁਲਸ ਪ੍ਰਸ਼ਾਸਨ ਵਿਚਾਲੇ ਪੈ ਕੇ ਦੋਨਾਂ ਧਿਰਾਂ ਨੂੰ ਸ਼ਾਂਤ ਕਰ ਕੇ ਮੌਕੇ ਤੇ ਕੰਟਰੋਲ ਕੀਤਾ ਗਿਆ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਅਸੀਂ ਦੋਨੋਂ ਧਿਰਾਂ ਦੇ ਪੱਖ ਨੂੰ ਜਾਨਣ ਤੋਂ ਬਾਅਦ ਹੀ ਕੁਝ ਇਸ ਬਾਰੇ ਸਪੱਸ਼ਟ ਕਹਿ ਸਕਦੇ ਹਾਂ ਕਿ ਇਸ ਲੜਾਈ ਦਾ ਅਸਲ ਕਾਰਨ ਕੀ ਸੀ ਪਰ ਅਸੀਂ ਅਪੀਲ ਕਰਦੇ ਹਾਂ ਕਿ ਸਾਰੀਆਂ ਧਿਰਾਂ ਦੋਨਾਂ ਧਿਰਾਂ ਦੇ ਵਿੱਚ ਵਿਚਾਲੇ ਪੈ ਕੇ ਮਾਮਲਾ ਸਨਮਾਨਯੋਗ ਤਰੀਕੇ ਨਾਲ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਤਾਂ ਕੇ ਝਗੜਾ ਹੋਰ ਨਾ ਵਧੇ ਅਤੇ ਮਾਮਲਾ ਸਾਂਤ ਹੋ ਸਕੇ ਇਸ ਸਮੇਂ …. ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ , ਦਲਜੀਤ ਸਿੰਘ ਪਾਖਰਪੁਰਾ, ਹੈਡਮਾਸਟਰ ਪਲਵਿੰਦਰ ਸਿੰਘ , ਡਾਕਟਰ ਲਖਵਿੰਦਰ ਸਿੰਘ ਢਿੰਗਨੰਗਲ , ਸੁਖਜਿੰਦਰ ਸਿੰਘ ਮਜੀਠਾ , ਸੁਰਿੰਦਰ ਸਿੰਘ ਤਾਲਿਬਪੁਰਾ ਐਡਵੋਕੇਟ ਗਗਨਦੀਪ ਸਿੰਘ ਏ ਆਰ ਜੰਡਿਆਲਾ , ਸਿੱਖ ਪ੍ਰਚਾਰਕ ਭਾਈ ਅੰਗਰੇਜ ਸਿੰਘ , ਭਾਈ ਰਣਜੀਤ ਸਿੰਘ , ਕੁਲਦੀਪ ਸਿੰਘ ਮਜੀਠਾ ਦੀਦਾਰ ਸਿੰਘ ਚੌਧਰਪੁਰਾ , ਪਲਵਿੰਦਰ ਸਿੰਘ ਪੰਨੂ ,ਵਿਕਰਮ ਗੁਲਜ਼ਾਰ ਸਿੰਘ ਖੋਜਕੀਪੁਰ , ਅਰਸ਼ਦੀਪ ਸਿੰਘ ਢਿਲੋਂ, ਬਲਵੀਰ ਸਿੰਘ ਕਠਿਆਲੀ , ਗੁਰਦਿਆਲ ਸਿੰਘ , ਅਜ਼ਾਦ ਸਿੰਘ , ਗੁਰਲਾਲ ਸਿੰਘ ਆਦਿ ਹਾਜ਼ਰ ਸਨ
Pakistan : ਕਰਾਚੀ ਹਵਾਈ ਅੱਡੇ ਨੇੜੇ ਧਮਾਕਾ ;1 ਦੀ ਮੌਤ, 11 ਜ਼ਖਮੀ
Pakistan : ਕਰਾਚੀ ਹਵਾਈ ਅੱਡੇ ਨੇੜੇ ਧਮਾਕਾ ;1 ਦੀ ਮੌਤ, 11 ਜ਼ਖਮੀ ਚੰਡੀਗੜ੍ਹ, 7ਅਕਤੂਬਰ(ਵਿਸ਼ਵ ਵਾਰਤਾ) ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ...