ਪੂਰਾ ਅਪਰੈਲ ਮਹੀਨਾ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਨਾਉਣ ਦਾ ਵੀ ਮਤਾ ਪਾਸ
ਪਾਇਨ ਹਿੱਲ (ਨਿਊਜਰਸੀ) 28 ਮਾਰਚ (ਵਿਸ਼ਵ ਵਾਰਤਾ) : ਅਮਰੀਕਾ ਦੇ ਨਿਊਜਰਸੀ ਸਟੇਟ ਦੀ ਅਸੰਬਲੀ ਅਤੇ ਸੈਨੇਟ ਵਿਚ 14 ਅਪਰੈਲ ਨੂੰ ਰਾਸ਼ਟਰੀ ਸਿੱਖ ਡੇਅ ਦੇ ਨਾਮ ਤੇ ਪੱਕੇ ਤੌਰ ਤੇ ਮਾਨਤਾ ਦੇ ਦਿੱਤੀ ਹੈ, ਇੱਥੇ ਹੀ ਇਹ ਮਤਾ ਵੀ ਪੱਕੇ ਤੌਰ ਤੇ ਪਾ ਦਿੱਤਾ ਗਿਆ ਹੈ ਕਿ ਅਪਰੈਲ ਦਾ ਪੂਰਾ ਮਹੀਨਾ ਸਿੱਖ ਮੁੱਦਿਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਸਿੱਖ ਭਾਵਨਾ ਨਾਲ ਜੋੜਨ ਲਈ ਸਿੱਖ ਧਰਮ ਵਲੋਂ ਪਾਏ ਬੇਨਜ਼ੀਰ ਪੂਰਨਿਆਂ ਦੀ ਪ੍ਰਸੰਸਾ ਕਰਦਿਆਂ ਹਰ ਸਾਲ ਮਨਾਇਆ ਜਾਵੇਗਾ, ਜਿਸ ਸਬੰਧੀ ਪੱਕੇ ਤੌਰ ਤੇ ਬਿੱਲ ਪਾਸ ਹੋ ਚੁੱਕਾ ਹੈ, 14 ਅਪਰੈਲ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਦੀ ਸਥਾਪਨਾ ਕਰਦਿਆਂ ਪੰਜ ਪਿਆਰੇ ਸਾਜੇ ਸਨ।
ਇਸ ਸਬੰਧੀ ਨਿਊ ਜਰਸੀ ਦੀ ਅਸੰਬਲੀ ਅਤੇ ਸੈਨੇਟ ਨੇ ਦੋ ਮਤੇ ਵੀ ਪਾਏ ਹਨ ਜਿਨ੍ਹਾਂ ਵਿਚ ਸਿੱਖਾਂ ਦੀ ਕਾਫੀ ਪ੍ਰਸੰਸਾ ਕੀਤੀ ਗਈ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਸਿੱਖ ਧਰਮ ਵਿਚ ਕੋਈ ਜਾਤ ਪਾਤ ਨਹੀਂ ਹੈ, ਅਤੇ ਇਸ ਵਿਚ ਇਨਸਾਨੀਅਤ ਲਈ ਲੜ ਮਰਨ ਦਾ ਜਜ਼ਬਾ ਹੈ। ਇਸ ਵੇਲੇ ਨਿਊ ਜਰਸੀ ਦੇ ਗਵਰਨਰ ਨੂੰ ਵੀ ਇਤਲਾਹ ਕਰ ਦਿੱਤੀ ਗਈ ਹੈ ਕਿ 14 ਅਪਰੈਲ ਨੂੰ ਨਿਊ ਜਰਸੀ ਵਿਚ ਸਿੱਖ ਦਿਵਸ ਅਤੇ ਸਾਰਾ ਮਹੀਨਾ ਸਿੱਖ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਵੇਗਾ, ਇਸ ਮਹੀਨੇ ਵਿੱਚ ਸਿੱਖ ਇਤਿਹਾਸ ਦੀਆਂ ਲਾਸਾਨੀ ਸ਼ਹਾਦਤਾਂ ਬਾਰੇ ਸਾਰੀ ਦੁਨੀਆਂ ਨੂੰ ਦਸਿਆ ਜਾਵੇਗਾ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਅਜੋਕੇ ਸਿੱਖ ਸੰਦਰਭ ਵੀ ਸ਼ਾਮਲ ਕੀਤੇ ਜਾਣਗੇ। ਇਹ ਵੀ ਦਸਿਆ ਜਾਵੇਗਾ ਕਿ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਗੁਰੂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਹਿੰਦੂ ਧਰਮ ਨੂੰ ਬਚਾਉਣ ਲਈ ਦੇਣ ਵਾਸਤੇ ਕਿਹਾ ਸੀ, ਅਤੇ ਉਨ੍ਹਾਂ ਇਨਸਾਨੀਅਤ ਲਈ ਦੱਬੇ ਕੁਚਲੇ ਮਜਲੂਮਾਂ ਲਈ ਆਪਣਾ ਸਰਬੰਸ ਤੱਕ ਵਾਰ ਦਿੱਤਾ। ਇਸ ਵੇਲੇ ਬਿੱਲ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੋ ਸਿੱਖ ਧਰਮ ਪ੍ਰਤੀ ਗਲਤ ਧਾਰਨਾਵਾਂ ਪੈਦਾ ਕੀਤੀਆਂ ਜਾ ਰਹੀਆਂ ਹਨ ਉਹ ਵੀ ਦੂਰ ਕੀਤੀਆਂ ਜਾਣਗੀਆਂ।
ਇਹ ਬਿੱਲ ਗੁਰਦੁਆਰਾ ਸਾਹਿਬ ਪਾਇਨ ਹਿੱਲ (ਨਿਊ ਜਰਸੀ) ਦੀ ਸੰਗਤ ਦੀਆਂ ਦੁਆਵਾਂ ਕਰਕੇ ਪੂਰਾ ਹੋ ਸਕਿਆ ਹੈ। ਇਸ ਤੋਂ ਇਲਾਵਾ ਨਿਊ ਜਰਸੀ ਦੇ ਸੈਨੇਟਰ ਅਤੇ ਸੈਨੇਟ ਪ੍ਰਧਾਨ ਸਟੀਵ ਸਵੀਨੇ, ਲੋਕਲ ਅਸੰਬਲੀ ਮੈਨ ਅਤੇ ਅਸੰਬਲੀ ਬਹੁਮਤੀ ਲੀਡਰ ਲੁਈਸ ਗਰੀਨਵਲਡ ਦੀ ਮਦਦ ਕਰਨ ਨਾਲ ਇਹ ਕਾਰਜ ਪੂਰਾ ਹੋ ਸਕਿਆ ਹੈ ਜਿਨ੍ਹਾਂ ਦਾ ਪਾਇਨਹਿੱਲ ਗੁਰਦੁਆਰਾ ਸਾਹਿਬ ਦੀ ਕਾਰਜਕਾਰਨੀ ਕਮੇਟੀ ਅਤੇ ਪਾਇਨ ਹਿੱਲ ਗੁਰਦੁਆਰਾ ਬੋਰਡ ਆਫ਼ ਟਰੱਸਟੀ ਵਲੋਂ ਧੰਨਵਾਦ ਵੀ ਕੀਤਾ ਗਿਆ ਹੈ, ਬਿੱਲ ਪਾਸ ਹੋਣ ਵੇਲੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਅਤੇ ਮੈਂਬਰ ਮੌਜੂਦ ਰਹੇ। ਇਸ ਬਿੱਲ ਦੇ ਪਾਸ ਕਰਨ ਤੇ ਪਿੱਛੇ ਸੋਚ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੀ ਰਹੀ ਹੈ।
ਫੋਟੋ-ਨਿਊਜਰਸੀ ਫੋਟੋ : ਨਿਊਜਰਸੀ ਦੀ ਅਸੰਬਲੀ ਵਿਚ ਮਤਾ ਪਾਸ ਹੋਣ ਤੋਂ ਬਾਅਦ ਬਾਹਰ ਖੜੇ ਸਿੱਖ ਆਗੂ।
PUNJAB : ਸਿੱਖਾਂ ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਿੱਚ ਬਾਦਲ ਪਰਿਵਾਰ ਦਾ ਯੋਗਦਾਨ : ਰਵੀਇੰਦਰ ਸਿੰਘ
PUNJAB : ਸਿੱਖਾਂ ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਿੱਚ ਬਾਦਲ ਪਰਿਵਾਰ ਦਾ ਯੋਗਦਾਨ : ਰਵੀਇੰਦਰ...