ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ ਦੋ ਦਿਨਾਂ ਤੋਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਲਈ ਮਾਝੇ ਵਿੱਚ ਪਹੁੰਚੇ ਹੋਏ ਹਨ ਤੇ ਕੱਲ ਉਹਨਾਂ ਵੱਲੋਂ ਅੰਮ੍ਰਿਤਸਰ ਵਿੱਚ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਵੀ ਚੋਣ ਪ੍ਰਚਾਰ ਕੀਤਾ ਗਿਆ। ਜਿਸ ਤੋਂ ਬਾਅਦ ਅੱਜ ਸਵੇਰੇ ਭਗਵੰਤ ਸਿੰਘ ਮਾਨ ਆਪਣੀ ਧਰਮ ਪਤਨੀ ਅਤੇ ਆਪਣੀ ਭੈਣ ਤੇ ਆਪਣੀ ਬੇਟੀ ਨਿਆਮਤ ਕੌਰ ਦੇ ਨਾਲ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਦੱਸ ਦਈਏ ਕਿ ਨਿਆਮਤ ਕੌਰ ਦੇ ਜਨਮ ਤੋਂ ਬਾਅਦ ਭਗਵੰਤ ਸਿੰਘ ਮਾਨ ਪਹਿਲੀ ਵਾਰੀ ਪਰਿਵਾਰ ਸਮੇਤ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅੰਮ੍ਰਿਤਸਰ ਦੇ ਪਵਿੱਤਰ ਨਗਰੀ ਦੇ ਵਿੱਚ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਪੁੱਜੇ ਹਾਂ ਪਿਛਲੇ ਮਹੀਨੇ ਸਾਨੂੰ ਪਰਮਾਤਮਾ ਨੇ ਨਿਆਮਤ ਬਖਸ਼ੀ ਜਿਹੜੀ ਉਹਨਾਂ ਘਰ ਇੱਕ ਬੱਚੀ ਨੇ ਜਨਮ ਲਿਆ ਉਸਦਾ ਨਾਂ ਨਿਆਮਤ ਰੱਖਿਆ ਹੈ। ਉਸ ਬੱਚੇ ਦੀ ਤੰਦਰੁਸਤੀ ਤੇ ਪਰਿਵਾਰ ਤੇ ਪੂਰੇ ਪੰਜਾਬ ਦੀ ਤੰਦਰੁਸਤੀ ਦੇ ਲਈ ਅਸ਼ੀਰਵਾਦ ਲੈਣ ਲਈ ਪਹੁੰਚੇ ਹਾਂ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਹੈ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ। ਸਾਰਿਆਂ ਦੇ ਘਰਾਂ ਵਿੱਚ ਸੁਖ ਸ਼ਾਂਤੀ ਬਣੀ ਰਹੇ ਤੰਦਰੁਸਤੀ ਬਣੀ ਰਹੇ ਤੇ ਤਰੱਕੀਆਂ ਹੋਣ। ਉਹਨਾਂ ਕਿਹਾ ਕਿ ਇਹ ਜਗ੍ਹਾ ਅਜਿਹੀ ਹੈ ਜਿੱਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਆਹ ਬੰਦੇ ਨੂੰ ਆਪਣੇ ਮਨ ਦੀਆਂ ਅੰਦਰਲੀਆਂ ਇੱਛਾਵਾਂ ਭੁੱਲ ਜਾਂਦੀਆਂ ਹਨ। ਗੁਰੂ ਘਰ ਵਿੱਚ ਕੀਰਤਨ ਸੁਣ ਕੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੈ ਉਹਨਾਂ ਕਿਹਾ ਮੈਂ ਮੀਡੀਆ ਦਾ ਧੰਨਵਾਦ ਵੀ ਕਰਦਾ ਹਾਂ ਕਿ ਅੱਜ ਬੜਾ ਸ਼ਾਂਤਮਈ ਤਰੀਕੇ ਨਾਲ ਉਹਨਾਂ ਸਾਰੀ ਕਵਰੇਜ ਕੀਤੀ ਕਿਹਾ ਕਿ ਕੱਲ ਗੁਰਦਾਸਪੁਰ ਵਿੱਚ ਆਪਣੇ ਲੋਕ ਸਭਾ ਉਮੀਦਵਾਰ ਦਾ ਪ੍ਰਚਾਰ ਦੇ ਲਈ ਲੱਗਾ ਹੋਇਆ ਸੀ ਤੇ ਸ਼ਾਮ ਹਾਲ ਬਾਜ਼ਾਰ ਵਿੱਚ ਰੋਡ ਸ਼ੋ ਕੱਢਿਆ ਗਿਆ ਸੀ ਅੱਜ ਮੈਂ ਪੱਟੀ ਉਸ ਤੋਂ ਬਾਅਦ ਜਲੰਧਰ ਤੇ ਉਸ ਤੋਂ ਬਾਅਦ ਮਾਲਵੇ ਹਲਕੇ ਵਿੱਚ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਾਂਗਾ। ਪਰਮਾਤਮਾ ਸਭ ਨੂੰ ਮਿਹਰ ਬਖਸ਼ੇ ਜੋ ਜਿੰਮੇਵਾਰੀ ਸਾਨੂੰ ਦਿੱਤੀ ਹੈ ਉਸ ਸਾਨੂੰ ਜਿੰਮੇਵਾਰੀ ਦਿੱਤੀ ਹੈ ਉਸ ਨੂੰ ਨਿਭਾਉਣ ਦਾ ਬਲ ਬਖਸ਼ੇ ਸਾਡੇ ਕੋਲੋਂ ਜਾਣੇ ਕੋਈ ਭੁੱਲਣਾ ਨਾ ਹੋ ਜੇ ਪੰਜਾਬ ਦੀ ਤਰੱਕੀ ਦੇ ਲਈ ਲੱਗੇ ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਜਲਦ ਹੀ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਲੋਕਾਂ ਦਾ ਸਾਥ ਮਿਲ ਰਿਹਾ ਹੈ ਸੱਚੇ ਦਿਲੋਂ ਮਿਹਨਤ ਕਰ ਰਹੇ ਹਾਂ ਵੱਡੇ ਪੱਧਰ ਤੇ ਪੰਜਾਬ ਦਾ ਵਿਕਾਸ ਹੋ ਰਿਹਾ ਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਪੂਰਾ ਰੰਗਲਾ ਪੰਜਾਬ ਬਣ ਜਾਵੇਗਾ। ਇਸ ਧਰਤੀ ਨੂੰ ਕਈ ਲੋਕ ਲੁੱਟਣ ਪੁੱਟਣ ਵੀ ਆਏ ਪਰ ਉਹ ਆਪਣੇ ਮਨਸੂਬੇ ਵਿੱਚ ਕਾਮਯਾਬ ਨਹੀਂ ਹੋਏ ਪੰਜਾਬ ਦੀ ਭਾਈਚਾਰਕ ਸਾਂਝ ਕਦੀ ਟੁੱਟਣ ਨਹੀਂ ਦਿੱਤੀ ਗਈ ਮੈਂ ਆਪਣੇ ਸਾਢੇ ਤਿੰਨ ਕਰੋੜ ਪੰਜਾਬੀਆਂ ਤੇ ਮਾਣ ਮਹਿਸੂਸ ਕਰਦਾ ਕਿ ਆਪਣੇ ਧਰਮ ਤਿਉਹਾਰ ਸਾਰੇ ਇਕੱਠੇ ਮਨਾਉਂਦੇ ਹਨ। ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਪੰਜਾਬ ਵਿੱਚ ਸੁੱਖ ਸ਼ਾਂਤੀ ਭਾਈਚਾਰਕ ਬਣੇ ਰਵੇ ਕਿਹਾ ਪਰਮਾਤਮਾ ਧੀ ਦੇਵੇ ਚਾਹੇ ਪੁੱਤਰ ਦਵੇ ਪਰ ਤੰਦਰੁਸਤ ਹੋਵੇ ਬੱਚੇ ਆਪਣੇ ਮਾਂ ਪਿਤਾ ਦਾ ਦੇਸ਼ ਦਾ ਤੇ ਸੂਬੇ ਦਾ ਨਾਂ ਰੋਸ਼ਨ ਕਰਨ ਕਿਹਾ ਮੈਂ ਲੋਕਾਂ ਨੂੰ ਕਹੂੰਗਾ ਘੁੰਮਣ ਜਰੂਰ ਜਾਓ ਪਰ ਆਪਣੀ ਧਰਤੀ ਨੂੰ ਕਦੇ ਨਾ ਛੱਡੋ।