ਨਾਮਵਰ ਪੰਜਾਬੀ ਫਿਲਮ ਕਲਾਕਾਰ ਰਾਣਾ ਜੰਗ ਬਹਾਦੁਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਪੜ੍ਹੋ ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ,6ਜੁਲਾਈ(ਵਿਸ਼ਵ ਵਾਰਤਾ)- ਨਾਮਜ਼ਦ ਪੰਜਾਬੀ ਕਲਾਕਾਰ ਰਾਣਾ ਜੰਗ ਬਹਾਦਰ ਨੂੰ ਅੱਜ ਜਲੰਧਰ ਪੁਲਿਸ ਕਮਿਸ਼ਨਰੇਟ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਉੱਤੇ ਭਗਵਾਨ ਬਾਲਮੀਕੀ ਦੇ ਬਾਰੇ ਵਿਚ ਗਲਤ ਸ਼ਬਦਾਵਲੀ ਵਰਤ ਕੇ ਸਮਾਜ ਦੀਆਂ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਹੈ। ਜਾਣਕਾਰੀ ਅਨੁਸਾਰ ਪੰਜਾਬੀ ਕਲਾਕਾਰ ਰਾਣਾ ਜੰਗ ਬਹਾਦਰ ਤੇ ਦੋਸ਼ ਹੈ ਕਿ ਉਸਨੇ ਭਗਵਾਨ ਵਾਲਮੀਕਿ ਦੇ ਬਾਰੇ ਵਿਚ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ। ਜਿਸ ਤੋਂ ਬਾਅਦ ਸਮਾਜ ਵੱਲੋਂ ਇਸ ਦਾ ਕਰੜਾ ਵਿਰੋਧ ਕਰਨ ਦੇ ਬਾਅਦ ਥਾਣਾ ਬਾਰਾਦਰੀ ਵਿਚ ਰਾਣਾ ਜੰਗ ਬਹਾਦੁਰ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਇਕ ਟੀਮ ਦਾ ਗਠਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਜਿਕਰਯੋਗ ਹੈ ਕਿ ਜੰਗ ਬਹਾਦੁਰ ਵੱਲੋਂ ਆਪਣੀ ਪੇਸ਼ਗੀ ਜ਼ਮਾਨਤ ਲਈ ਅਦਾਲਤ ਵਿੱਚ ਅਰਜ਼ੀ ਲਗਾਈ ਗਈ ਸੀ। ਜਿਸ ਨੂੰ ਕੱਲ ਮਾਣਯੋਗ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ ਸੀ ਅੱਜ ਪੁਲਿਸ ਵੱਲੋਂ ਰਾਣਾ ਜੰਗ ਬਹਾਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।