ਨਾਮਜਦਗੀਆਂ ਦੇ ਆਖਿਰੀ ਦਿਨ 188 ਨਾਮਜਦਗੀਆਂ ਦਾਖਲ
ਨਾਮਜ਼ਦਗੀ ਪੱਤਰਾਂ ਦੀ ਪੜਤਾਲ ਅੱਜ
ਚੰਡੀਗੜ, 28 ਅਪ੍ਰੈਲ : ਲੋਕ ਸਭਾ ਚੋਣਾਂ 2019 ਸਬੰਧੀ ਨਾਮਜ਼ਦਗੀਆਂ ਭਰਨ ਦੇ ਆਖਿਰੀ ਦਿਨ ਅੱਜ ਪੰਜਾਬ ਰਾਜ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਲਈ 188 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ, ਹੁਣ ਤੱਕ ਪੰਜਾਬ ਰਾਜ ਦੇ 13 ਲੋਕ ਸਭਾ ਹਲਕਿਆਂ ਲਈ ਨਾਮਜ਼ਦਗੀ ਦੇ ਪੰਜ ਦਿਨਾਂ ਵਿੱਚ 197 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ ਅਤੇ ਅੱਜ ਦੀਆਂ 188 ਨਾਮਜ਼ਦਗੀਆਂ ਨੂੰ ਮਿਲਾ ਕੇ ਕੁਲ ਨਾਮਜ਼ਦਗੀਆਂ 385 ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਿਤੀ 30 ਅਪ੍ਰੈਲ 2019 ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਲੋਕ ਸਭਾ ਹਲਕਾ 01-ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਅਜੈ ਸਿੰਘ ਧਰਮਿੰਦਰ ਦਿਓਲ ਅਤੇ ਅਸ਼ਵਨੀ ਕੁਮਾਰ, ਜਨਰਲ ਸਮਾਜ ਪਾਰਟੀ ਦੇ ਪ੍ਰੀਤਮ ਸਿੰਘ ਭੱਟੀ, ਰੈਵੋਲੁਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਦੇ ਨੱਥਾ ਸਿੰਘ, ਆਜ਼ਾਦ ਉਮੀਦਵਾਰ ਹਰਪ੍ਰੀਤ ਸਿੰਘ, ਆਜ਼ਾਦ ਉਮੀਦਵਾਰ ਪਰਮਪ੍ਰੀਤ ਸਿੰਘ, ਆਜ਼ਾਦ ਉਮੀਦਵਾਰ ਕਾਸਿਮ ਦੀਨ, ਬਹੁਜਨ ਮੁਕਤੀ ਪਾਰਟੀ ਦੇ ਯਸ਼ਪਾਲ, ਆਜ਼ਾਦ ਉਮੀਦਵਾਰ ਕਰਮ ਸਿੰਘ, ਭਾਰਤ ਪਰਭਾਤ ਪਾਰਟੀ ਦੇ ਅਨਿਲ ਜੋਨ, ਪੰਜਾਬ ਡੈਮੋਕਰੈਟਿਕ ਪਾਰਟੀ ਦੀ ਕਿਰਣ ਦੇਵੀ, ਸ਼ਿਵ ਸੈਨਾ ਦੇ ਯੋਗਰਾਜ ਸ਼ਰਮਾ, ਬੀ.ਐਸ.ਪੀ. (ਅੰਬੇਦਕਰ) ਦੀ ਜਸਬੀਰ ਸਿੰਘ, ਆਜ਼ਾਦ ਉਮੀਦਵਾਰ ਸਕਿਰਤ ਸਾਰਦਾ ਅਤੇ ਆਜ਼ਾਦ ਉਮੀਦਵਾਰ ਸੰਜੀਵ ਠਾਕੁਰ ਪਰੀਹਾਰ, ਲੋਕ ਸਭਾ ਹਲਕਾ 02-ਅੰਮ੍ਰਿਤਸਰ ਤੋਂ ਆਜ਼ਾਦ ਉਮੀਦਵਾਰ ਮੋਹਿੰਦਰ ਸਿੰਘ, ਆਜ਼ਾਦ ਉਮੀਦਵਾਰ ਕਸ਼ਮੀਰ ਸਿੰਘ, ਆਜ਼ਾਦ ਉਮੀਦਵਾਰ ਸੁਨੀਲ ਕੁਮਾਰ, ਸ਼ਿਵ ਸੈਨਾ ਦੇ ਗਗਨਦੀਪ ਕੁਮਾਰ, ਭਾਰਤੀ ਜਨਤਾ ਪਾਰਟੀ ਦੇ ਬਖ਼ਸ਼ੀ ਰਾਮ ਅਰੋੜਾ, ਆਜ਼ਾਦ ਉਮੀਦਵਾਰ ਸੁਨੀਲ ਕੁਮਾਰ ਪੁੱਤਰ ਓਮ ਪ੍ਰਕਾਸ਼, ਬਹੁਜਨ ਮੁਕਤੀ ਪਾਰਟੀ ਦੇ ਕੇਵਨ ਕ੍ਰਿਸ਼ਨ, ਆਜ਼ਾਦ ਉਮੀਦਵਾਰ ਸਰਬਜੀਤ ਸਿੰਘ, ਆਜ਼ਾਦ ਉਮੀਦਵਾਰ ਸੁਰਜੀਤ ਸਿੰਘ, ਆਜ਼ਾਦ ਉਮੀਦਵਾਰ ਗੌਤਮ, ਆਜ਼ਾਦ ਉਮੀਦਵਾਰ ਚਾਂਦ ਕੁਮਾਰ, ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ, ਆਜ਼ਾਦ ਉਮੀਦਵਾਰ ਸੰਦੀਪ ਸਿੰਘ, ਆਮ ਲੋਕ ਪਾਰਟੀ ਯੂਨਾਇਟਡ ਦੇ ਸ਼ਮਸ਼ੇਰ ਸਿੰਘ, ਆਜ਼ਾਦ ਉਮੀਦਵਾਰ ਜਸਪਾਲ ਸਿੰਘ, ਆਜ਼ਾਦ ਉਮੀਦਵਾਰ ਹਰਜਿੰਦਰ ਸਿੰਘ, ਆਜ਼ਾਦ ਉਮੀਦਵਾਰ ਸੁਮਨ ਸਿੰਘ, ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ, ਆਜ਼ਾਦ ਉਮੀਦਵਾਰ ਸ਼ੁਭਮ ਕੁਮਾਰ, ਆਜ਼ਾਦ ਉਮੀਦਵਾਰ ਸੰਜੀਵ ਕੁਮਾਰ ਅਤੇ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ (ਅੰਬੇਦਕਰ) ਦੇ ਸਤਨਾਮ ਸਿੰਘ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ। ਇਸ ਤੋਂ ਇਲਾਵਾ ਲੋਕ ਸਭਾ ਹਲਕਾ 03-ਖਡੂਰ ਸਾਹਿਬ ਲਈ ਹਿੰਦੋਸਤਾਨ ਸ਼ਕਤੀ ਸੈਨਾ ਦੇ ਸੰਤੋਖ ਸਿੰਘ, ਪੰਜਾਬ ਏਕਤਾ ਪਾਰਟੀ ਦੀ ਪਰਮਜੀਤ ਕੌਰ ਖਾਲੜਾ ਅਤੇ ਹਰਮਨਦੀਪ ਸਿੰਘ, ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ (ਅੰਬੇਦਕਰ) ਦੇ ਪਰਵਿੰਦਰ ਸਿੰਘ, ਆਜ਼ਾਦ ਉਮੀਦਵਾਰ ਜਗੀਰ ਕੌਰ, ਆਜ਼ਾਦ ਉਮੀਦਵਾਰ ਪਰਮਜੀਤ ਕੌਰ, ਸ਼ੋ੍ਰਮਣੀ ਲੋਕ ਦਲ ਪਾਰਟੀ ਦੇ ਸੁਰਜੀਤ ਸਿੰਘ, ਆਜ਼ਾਦ ਉਮੀਦਵਾਰ ਮੋਹਣ ਸਿੰਘ, ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ, ਨੈਸ਼ਨਲ ਜਸਟਿਸ ਪਾਰਟੀ ਦੇ ਖਜਾਨ ਸਿੰਘ ਅਤੇ ਆਜ਼ਾਦ ਉਮੀਦਵਾਰ ਵਿਜੇ ਕੁਮਾਰ ਵੱਲੋਂ, ਲੋਕ ਸਭਾ ਹਲਕਾ 04-ਜਲੰਧਰ ਲਈ ਆਜ਼ਾਦ ਉਮੀਦਵਾਰ ਨੀਟੂ, ਭਾਰਤ ਪਰਭਾਤ ਪਾਰਟੀ ਦੇ ਗੁਰੁਪਾਲ ਸਿੰਘ, ਆਜ਼ਾਦ ਉਮੀਦਵਾਰ ਅਮਰੀਸ਼ ਕੁਮਾਰ, ਹਮ ਭਾਰਤੀਯ ਪਾਰਟੀ ਦੇ ਜਗਨ ਨਾਥ ਬਾਜਵਾ, ਸ਼੍ਰੋਮਣੀ ਅਕਾਲੀ ਦਲ ਦੇ ਚਰਣਜੀਤ ਸਿੰਘ ਅਤੇ ਇੰਦਰ ਇਕਬਾਲ ਸਿੰਘ ਅਤੇ ਰਾਸ਼ਟਰੀਆ ਸਹਾਰਾ ਪਾਰਟੀ ਦੀ ਸੋਨਿਆ ਵੱਲੋਂ, ਲੋਕ ਸਭਾ ਹਲਕਾ 05-ਹੁਸ਼ਿਆਰਪੁਰ (ਐਸ.ਸੀ.) ਲਈ ਆਮ ਆਦਮੀ ਪਾਰਟੀ ਦੇ ਗੁਰਨਾਮ ਸਿੰਘ, ਨੈਸ਼ਨੇਲਿਸਟ ਜਸਟਿਸ ਪਾਰਟੀ ਦੇ ਧਰਮ ਪਾਲ, ਦਵਿੰਦਰ ਸਿੰਘ (ਆਜ਼ਾਦ ਉਮੀਦਵਾਰ), ਬਹੁਜਨ ਸਮਾਜ ਪਾਰਟੀ ਦੇ ਖੁਸ਼ੀਰਾਮ ਅਤੇ ਸਮਾਜ ਭਲਾਈ ਮੋਰਚਾ ਦੇ ਪਰਮਜੀਤ ਸਿੰਘ ਵੱਲੋਂ, ਲੋਕ ਸਭਾ ਹਲਕਾ 06-ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ, ਸ਼ਿਵ ਸੈਨਾ ਦੇ ਫਕੀਰ ਚੰਦ, ਆਜ਼ਾਦ ਉਮੀਦਵਾਰ ਸੁਨੈਨਾ, ਆਜ਼ਾਦ ਉਮੀਦਵਾਰ ਆਸ਼ੀਸ਼ ਗਰਗ, ਅੰਬੇਦਕਰਾਈਟ ਪਾਰਟੀ ਆਫ ਇੰਡੀਆ ਦੀ ਕੁਲਵਿੰਦਰ ਕੌਰ, ਇੰਡੀਅਨ ਨੈਸ਼ਨਲ ਕਾਂਗਰਸ ਦੇ ਮਨੀਸ਼ ਤਿਵਾੜੀ ਅਤੇ ਅਭਿਮਨਯੂ ਤਿਵਾੜੀ, ਆਜ਼ਾਦ ਉਮੀਦਵਾਰ ਜੋਗਿੰਦਰ ਪਾਲ, ਭਰੀਤਆ ਮਾਨਵਾਅਧਿਕਾਰ ਫੈਡਰਲ ਪਾਰਟੀ ਦੀ ਟਰੇਸਾ, ਪੈਰਾਮਿਡ ਪਾਰਟੀ ਆਫ ਇੰਡੀਆ ਦੇ ਭਾਰਗਵਾ ਰੈਡੀ ਡੀ, ਜੈ ਜਵਾਨ ਜੈ ਕਿਸਾਨ ਪਾਰਟੀ ਦੇ ਹਰਮੇਸ਼ ਸ਼ਰਮਾ, ਆਜ਼ਾਦ ਉਮੀਦਵਾਰ ਰਣਜੀਤ ਸਿੰਘ, ਆਜ਼ਾਦ ਉਮੀਦਵਾਰ ਵਿਕਰਮ ਸਿੰਘ, ਆਮ ਆਦਮੀ ਪਾਰਟੀ ਦੇ ਨਰਿੰਦਰ ਸਿੰਘ ਅਤੇ ਭਜਨ ਸਿੰਘ, ਆਜ਼ਾਦ ਉਮੀਦਵਾਰ ਰਾਕੇਸ਼ ਕੁਮਾਰ, ਆਜ਼ਾਦ ਉਮੀਦਵਾਰ ਮਨਮੋਹਨ ਸਿੰਘ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕਰੇਟਿਵ) ਦੇ ਗੁਰਬਿੰਦਰ ਸਿੰਘ, ਆਜ਼ਾਦ ਉਮੀਦਵਾਰ ਜਗਨੀਤ ਸਿੰਘ ਅਤੇ ਆਜ਼ਾਦ ਉਮੀਦਵਾਰ ਤੇਜਾ ਰਾਮ ਵੱਲੋਂ, ਲੋਕ ਸਭਾ ਹਲਕਾ 07-ਲੁਧਿਆਣਾ ਲਈ ਅੰਬੇਦਕਰਾਈਟ ਪਾਰਟੀ ਦੇ ਦਿਲਦਾਰ ਸਿੰਘ, ਭਾਰਤੀ ਲੋਕ ਸੇਵਾ ਦਲ ਦੇ ਅਮਰਜੀਤ ਸਿੰਘ, ਜੈ ਜਵਾਨ ਜੈ ਕਿਸਾਨ ਦੇ ਦਰਸ਼ਨ ਸਿੰਘ, ਰਾਸ਼ਟਰੀਆ ਸਹਾਰਾ ਪਾਰਟੀ ਦੇ ਮੁਹੰਮਦ ਨਸੀਮ ਅੰਸਾਰੀ, ਨੈਸ਼ਨੇਲਿਸਟ ਕਾਂਗਰਸ ਪਾਰਟੀ ਦੇ ਸੁਖਵਿੰਦਰ ਸਿੰਘ, ਆਜ਼ਾਦ ਉਮੀਦਵਾਰ ਮਹਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਹਿਤੇਸ਼ ਇੰਦਰ ਸਿੰਘ, ਆਜ਼ਾਦ ਉਮੀਦਵਾਰ ਬਲਜੀਤ ਸਿੰਘ, ਬਹੁਜਨ ਮੁਕਤੀ ਪਾਰਟੀ ਦੇ ਰਾਮ ਸਿੰਘ ਦੀਪਕ ਅਤੇ ਆਜ਼ਾਦ ਉਮੀਦਵਾਰ ਰਜਿੰਦਰ ਕੁਮਾਰ ਗੋਇਲ ਵੱਲੋਂ, ਲੋਕ ਸਭਾ ਹਲਕਾ 08-ਫਤਿਹਗੜ੍ਹ ਸਾਹਿਬ (ਐਸ.ਸੀ) ਲਈ ਰਾਸ਼ਟਰੀ ਲੋਕ ਸਵਰਾਜ ਪਾਰਟੀ ਦੇ ਅਸ਼ੋਕ ਕੁਮਾਰ, ਇੰਡੀਅਨ ਨੈਸ਼ਨਲ ਕਾਂਗਰਸ ਦੇ ਅਮਰ ਸਿੰਘ, ਆਜ਼ਾਦ ਉਮੀਦਵਾਰ ਲਛਮਣ ਸਿੰਘ, ਆਜ਼ਾਦ ਉਮੀਦਵਾਰ ਪ੍ਰੇਮ ਸਿੰਘ, ਆਜ਼ਾਦ ਉਮੀਦਵਾਰ ਕਰਨਦੀਪ ਸਿੰਘ, ਲੋਕ ਇਨਸਾਫ ਪਾਰਟੀ ਦੇ ਮਨਵਿੰਦਰ ਸਿੰਘ ਅਤੇ ਰਮਨਜੀਤ ਕੌਰ, ਆਮ ਆਦਮੀ ਪਾਰਟੀ ਦੇ ਬਨਦੀਪ ਸਿੰਘ ਅਤੇ ਬਲਜਿੰਦਰ ਸਿੰਘ, ਆਜ਼ਾਦ ਉਮੀਦਵਾਰ ਲਛਮਣ ਸਿੰਘ ਪੁੱਤਰ ਸਰੂਪ ਸਿੰਘ, ਅੰਬੇਦਕਰਾਈਟ ਪਾਰਟੀ ਆਫ ਇੰਡੀਆ ਦੇ ਰਾਮ ਸਿੰਘ, ਆਜ਼ਾਦ ਉਮੀਦਵਾਰ ਗੁਰਚਰਨ ਸਿੰਘ, ਭਾਰਤੀਆ ਲੋਕ ਸੇਵਾ ਦਲ ਦੇ ਸੁਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ, ਆਜ਼ਾਦ ਉਮੀਦਵਾਰ ਬਲਕਾਰ ਸਿੰਘ, ਡੇਮੋਕ੍ਰੈਟਿਕ ਪਾਰਟੀ ਆਫ ਇੰਡੀਆ (ਅੰਬੇਦਕਰ) ਦੇ ਕਮਲਜੀਤ ਸਿੰਘ ਅਤੇ ਰੈਵੋਲੁਸ਼ਨਰੀ ਸ਼ੋਸ਼ਲਿਸਟ ਪਾਰਟੀ ਦੇ ਹਰਚੰਦ ਸਿੰਘ ਵੱਲੋਂ, ਲੋਕ ਸਭਾ ਹਲਕਾ 09-ਫਰੀਦਕੋਟ ਲਈ ਬਹੁਜਨ ਮੁਕਤੀ ਪਾਰਟੀ ਦੇ ਚੰਨਨ ਸਿੰਘ, ਸਮਾਜ ਅਧਿਕਾਰ ਕਲਿਆਣ ਪਾਰਟੀ ਦੀ ਵੀਰਪਾਲ ਕੌਰ, ਆਮ ਆਦਮੀ ਪਾਰਟੀ ਦੇ ਸਾਧੂ ਸਿੰਘ ਅਤੇ ਰਾਜਪਾਲ ਸਿੰਘ, ਭਾਰਤੀ ਜਨਰਾਜ ਪਾਰਟੀ ਦੇ ਓਮ ਪ੍ਰਕਾਸ਼, ਭਾਰਤ ਪ੍ਰਭਾਤ ਪਾਰਟੀ ਦੇ ਪਰਮਿੰਦਰ ਸਿੰਘ, ਭਾਰਤੀਯਾ ਲੋਕ ਸੇਵਾ ਦਲ ਦੇ ਭੋਲਾ ਸਿੰਘ, ਆਜ਼ਾਦ ਉਮੀਦਵਾਰ ਜਗਮੀਤ ਸਿੰਘ, ਪੰਜਾਬ ਏਕਤਾ ਪਾਰਟੀ ਦੇ ਬਲਦੇਵ ਸਿੰਘ, ਆਜ਼ਾਦ ਉਮੀਦਵਾਰ ਬੰਤ ਸਿੰਘ ਸ਼ੇਖੋਂ, ਇੰਡੀਅਨ ਡੈਮੋਕਰੈਟਿਕ ਰਿਪਬਲਿਕਨ ਪਾਰਟੀ ਦੇ ਅਜੈ ਕੁਮਾਰ, ਨੈਸ਼ਨੇਲਿਸਟ ਕਾਂਗਰਸ ਪਾਰਟੀ ਦੇ ਦਲਜੀਤ ਸਿੰਘ, ਅਖਿਲ ਭਾਰਤੀ ਹਿੰਦੂ ਮਹਾਸਭਾ ਦੇ ਜਸਵਿੰਦਰ ਸਿੰਘ, ਭਾਰਤੀਆ ਜਨ ਸਮਾਨ ਪਾਰਟੀ ਦੇ ਨਾਨਕ ਸਿੰਘ ਅਤੇ ਆਜ਼ਾਦ ਉਮੀਦਵਾਰ ਜਗਮੀਤ ਸਿੰਘ ਵੱਲੋਂ, ਲੋਕ ਸਭਾ ਹਲਕਾ 10-ਫਿਰੋਜ਼ਪੁਰ ਲਈ ਜਰਨਲ ਸਮਾਜ ਪਾਰਟੀ ਦੇ ਬਲਵੰਤ ਸਿੰਘ, ਆਜ਼ਾਦ ਉਮੀਦਵਾਰ ਪਰਮਿੰਦਰ ਸਿੰਘ, ਆਜ਼ਾਦ ਉਮੀਦਵਾਰ ਸੁਰਜੀਤ ਸਿੰਘ, ਆਜ਼ਾਦ ਉਮੀਦਵਾਰ ਪਾਲਾ ਸਿੰਘ, ਆਜ਼ਾਦ ਉਮੀਦਵਾਰ ਬੂਟਾ ਰਾਮ, ਆਮ ਆਦਮੀ ਪਾਰਟੀ ਦੀ ਸੁਖਵੰਤ ਕੌਰ ਅਤੇ ਹਰਜਿੰਦਰ ਸਿੰਘ, ਡੈਮੋਕਰੇਟਿਕ ਪਾਰਟੀ ਆਫ ਇੰਡੀਆ (ਅੰਬੇਦਕਰ) ਦੇ ਸਤਨਾਮ ਸਿੰਘ, ਭਾਰਤੀਯ ਲੋਕ ਸੇਵਾ ਦਲ ਦੇ ਸੁਖਜੀਤ ਸਿੰਘ, ਆਜ਼ਾਦ ਉਮੀਦਵਾਰ ਬਲਕਾਰ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਦੇ ਸ਼ੇਰ ਸਿੰਘ ਅਤੇ ਕ੍ਰਿਸ਼ਨਾ ਰਾਣੀ, ਆਜ਼ਾਦ ਉਮੀਦਵਾਰ ਸ਼ੁਸ਼ੀਲ ਕੁਮਾਰ, ਸ਼ੋ੍ਰਮਦੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਤਿੰਦਰ ਸਿੰਘ, ਆਜ਼ਾਦ ਉਮੀਦਵਾਰ ਕਸ਼ਮੀਰ ਸਿੰਘ, ਆਖਿਲ ਭਾਰਤੀ ਅਪਨਾ ਦਲ ਦੇ ਸੰਨੀ ਬਾਵਾ, ਰਿਪਬਲਿਕਨ ਪਾਰਟੀ ਆਫ ਇੰਡੀਆ (ਰਿਫੋਰਮਿਸਟ) ਦੇ ਮਦਨ ਲਾਲ ਅਤੇ ਆਜ਼ਾਦ ਉਮੀਦਵਾਰ ਸਤਨਾਮ ਸਿੰਘ ਵੱਲੋਂ, ਲੋਕ ਸਭਾ ਹਲਕਾ 11-ਬਠਿੰਡਾ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਪਰਕਾਸ਼ ਸਿੰਘ, ਆਜ਼ਾਦ ਉਮੀਦਵਾਰ ਰਾਕੇਸ਼ ਭਾਟਿਆ, ਆਜ਼ਾਦ ਉਮੀਦਵਾਰ ਗੁਰਚਰਨ ਸਿੰਘ, ਆਜ਼ਾਦ ਉਮੀਦਵਾਰ ਰਣਵੀਰ ਸਿੰਘ, ਆਜ਼ਾਦ ਉਮੀਦਵਾਰ ਸੰਦੀਪ ਕੁਮਾਰ, ਪੰਜਾਬ ਲੇਬਰ ਪਾਰਟੀ ਦੇ ਗੁਰਮੀਤ ਸਿੰਘ ਇੰਸਾ, ਆਜ਼ਾਦ ਉਮੀਦਵਾਰ ਲਖਬੀਰ ਸਿੰਘ, ਆਜ਼ਾਦ ਉਮੀਦਵਾਰ ਵੀਰਪਾਲ ਕੌਰ, ਆਜ਼ਾਦ ਉਮੀਦਵਾਰ ਮਨਜੀਤ ਕੌਰ, ਆਜ਼ਾਦ ਉਮੀਦਵਾਰ ਭੋਲਾ ਸਿੰਘ ਸਹੋਤਾ, ਆਜ਼ਾਦ ਉਮੀਦਵਾਰ ਸੁਨੀਲ ਕੁਮਾਰ, ਆਮ ਆਦਮੀ ਪਾਰਟੀ ਦੀ ਰਣਜੀਤ ਕੌਰ, ਆਜ਼ਾਦ ਉਮੀਦਵਾਰ ਅਮਰੀਕ ਸਿੰਘ, ਆਜ਼ਾਦ ਉਮੀਦਵਾਰ ਹਰਪਾਲ ਸਿੰਘ, ਆਜ਼ਾਦ ਉਮੀਦਵਾਰ ਸੁਰਜੀਤ ਸਿੰਘ, ਭਾਰਤੀ ਲੋਕ ਸੇਵਾ ਦਲ ਦੇ ਜਗਦੇਵ ਸਿੰਘ, ਆਜ਼ਾਦ ਉਮੀਦਵਾਰ ਗੁਰਮੇਲ ਸਿੰਘ, ਪੰਜਾਬ ਏਕਤਾ ਪਾਰਟੀ ਦੇ ਦੀਪਕ ਬਾਂਸਲ, ਆਜ਼ਾਦ ਉਮੀਦਵਾਰ ਗੁਰਦੀਪ ਸਿੰਘ, ਆਜ਼ਾਦ ਉਮੀਦਵਾਰ ਤੇਜਾ ਸਿੰਘ ਅਤੇ ਆਜ਼ਾਦ ਉਮੀਦਵਾਰ ਸੁਖਰਾਜ ਸਿੰਘ ਨੱਤ ਵੱਲੋਂ, ਲੋਕ ਸਭਾ ਹਲਕਾ 12-ਸੰਗਰੂਰ ਤੋਂ ਆਜ਼ਾਦ ਉਮੀਦਵਾਰ ਦਿਆਲ ਚੰਦ, ਸ਼੍ਰੋਮਣੀ ਅਕਾਲੀ ਦਲ ਦੇ ਪਰਮਿੰਦਰ ਸਿੰਘ ਅਤੇ ਗਗਨਦੀਪ ਕੌਰ, ਭਾਰਤੀਆ ਜਨਰਾਜ ਪਾਰਟੀ ਦੇ ਮਨੀਸ਼ ਕੁਮਾਰ, ਜਨਤਾ ਦਲ (ਯੁਨਾਇਟਡ) (ਜੇ.ਡੀ.ਯੂ) ਦੇ ਮਾਲਵਿੰਦਰ ਸਿੰਘ, ਆਜ਼ਾਦ ਉਮੀਦਵਾਰ ਭੰਤਬੀਰ ਸਿੰਘ, ਆਜ਼ਾਦ ਉਮੀਦਵਾਰ ਪੱਪੂ ਕੁਮਾਰ, ਲੋਕ ਇਨਸਾਫ ਪਾਰਟੀ ਦੇ ਜਸਰਾਜ ਸਿੰਘ ਲੋਂਗੀਆ ਅਤੇ ਅਰਵਿੰਦਰ ਸਿੰਘ ਲੋਂਗੀਆ, ਆਜ਼ਾਦ ਉਮੀਦਵਾਰ ਬਲਜੀਤ ਕੌਰ, ਰਾਸ਼ਟਰੀਆ ਜਨਸ਼ਕਤੀ ਪਾਰਟੀ ਦੇ ਜਸਵੰਤ ਸਿੰਘ, ਆਜ਼ਾਦ ਉਮੀਦਵਾਰ ਸੁਖਵਿੰਦਰ ਸਿੰਘ, ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਅਤੇ ਆਜ਼ਾਦ ਉਮੀਦਵਾਰ ਰਾਜ ਕੁਮਾਰ ਵੱਲੋਂ ਅਤੇ ਲੋਕ ਸਭਾ ਹਲਕਾ 13-ਪਟਿਆਲਾ ਲਈ ਆਜ਼ਾਦ ਉਮੀਦਵਾਰ ਜਗਮੇਲ ਸਿੰਘ, ਆਜ਼ਾਦ ਉਮੀਦਵਾਰ ਬਲਦੀਪ ਸਿੰਘ, ਆਜ਼ਾਦ ਉਮੀਦਵਾਰ ਬਨਵਾਰੀ ਲਾਲ, ਆਜ਼ਾਦ ਉਮੀਦਵਾਰ ਅਵਤਾਰ ਸਿੰਘ, ਆਜ਼ਾਦ ਉਮੀਦਵਾਰ ਮਲਕੀਤ ਸਿੰਘ, ਰਾਸ਼ਟਰੀਅ ਜਨਸ਼ਕਤੀ ਪਾਰਟੀ (ਸੈਕੁਲਰ) ਦੇ ਅਜੈਬ ਸਿੰਘ, ਆਜ਼ਾਦ ਉਮੀਦਵਾਰ ਮੋਹਨ ਲਾਲ, ਬਹੁਜਨ ਮੁਕਤੀ ਪਾਰਟੀ ਦੇ ਰਾਜਿੰਦਰ ਸਿੰਘ, ਆਪਣਾ ਸਮਾਜ ਪਾਰਟੀ ਦੇ ਗੁਰਬਾਜ ਸਿੰਘ, ਆਜ਼ਾਦ ਉਮੀਦਵਾਰ ਰੀਸ਼ਭ ਸ਼ਰਮਾ, ਆਜ਼ਾਦ ਉਮੀਦਵਾਰ ਰਣਧੀਰ ਸਿੰਘ ਖੱਗੂੜਾ, ਆਜ਼ਾਦ ਉਮੀਦਵਾਰ ਲਾਲ ਚੰਦ, ਨਵਾਂ ਪੰਜਾਬ ਪਾਰਟੀ ਦੇ ਨਰਿੰਦਰ ਸਿੰਘ ਅਤੇ ਆਜ਼ਾਦ ਉਮੀਦਵਾਰ ਮੱਖਣ ਸਿੰਘ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ।
—–
Kisan Andolan : ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਦਾ ਅੱਜ 61ਵਾਂ ਦਿਨ
Kisan Andolan : ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਦਾ ਅੱਜ 61ਵਾਂ ਦਿਨ ਕੱਲ੍ਹ ਨੂੰ ਟਰੈਕਟਰ ਮਾਰਚ ਕੱਢਣਗੇ ਕਿਸਾਨ ਚੰਡੀਗੜ੍ਹ,...