ਨਾਬਾਲਿਗ ਕੁੜੀ ਨਾਲ ਛੇੜਖਾਨੀ ਕਰਨ ਦੇ ਮਾਮਲੇ ਵਿੱਚ ‘ਆਪ’ ਆਗੂ ਗ੍ਰਿਫਤਾਰ
ਅਦਾਲਤ ਨੇ ਭੇਜਿਆ 14 ਦਿਨਾਂ ਦੇ ਰਿਮਾਂਡ ‘ਤੇ
ਚੰਡੀਗੜ੍ਹ,6 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਇੱਕ ਆਗੂ ਨੂੰ ਪੁਲਿਸ ਨੇ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਦੋਸ਼ ਹੈ ਕਿ ਇਸ ‘ਆਪ’ ਆਗੂ ਦੇ ਕਹਿਣ ‘ਤੇ ਲੜਕੀ ਦੇ ਕੱਪੜੇ ਪਾੜ ਦਿੱਤੇ ਗਏ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਨਾਬਾਲਗ ਲੜਕੀ ਨੇ ਪੁਲਿਸ ਕੋਲ ਪੇਸ਼ ਹੋ ਕੇ ਸ਼ਿਕਾਇਤ ਦਿੱਤੀ ਸੀ। ਪੁਲੀਸ ਨੇ ਕੇਸ ਦਰਜ ਕਰਕੇ ‘ਆਪ’ ਆਗੂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਹ ਘਟਨਾ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਇਲਾਕੇ ਦੀ ਹੈ। ਫੜੇ ਗਏ ‘ਆਪ’ ਆਗੂ ਦਾ ਨਾਂ ਪ੍ਰੀਤਪਾਲ ਸਿੰਘ ਬੱਲ ਅਤੇ ਉਸ ਦੇ ਸਾਥੀ ਦਾ ਨਾਂ ਰਾਜਬੀਰ ਸਿੰਘ ਹੈ। ਪ੍ਰੀਤਪਾਲ ਸਿੰਘ ਬੱਲ ਆਮ ਆਦਮੀ ਪਾਰਟੀ ਦੀ ਮਜੀਠਾ ਬਲਾਕ ਇਕਾਈ ਦੇ ਮੁਖੀ ਹਨ। ਅੱਜ ਪ੍ਰਿਤਪਾਲ ਬੱਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਅਦਾਲਤ ਨੇ ਉਸਨੂੰ 14 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਸੀ।