ਭਾਰਤੀ ਸਰਕਾਰੀ ਦਫਤਰਾਂ ਦੀ ਕਾਰਜਸ਼ੈਲੀ ਅਤੇ ਅਧਿਕਾਰੀਆਂ/ਕਰਮਚਾਰੀਆਂ ਦੇ ਆਪਸੀ ਜੋੜ-ਤੋੜ ਅਤੇ ਖਿੱਚੋ-ਤਾਣ ਨੂੰ ਵਿਅੰਗਆਤਮਕ ਤਰੀਕੇ ਨਾਲ ਬਿਆਨ ਕਰਦੇ ਅਤੇ ਸਰਕਾਰੀ ਦਫਤਰਾਂ ਵਿਚ ਕੰਮ-ਚੋਰੀ ਅਤੇ ਰਿਸ਼ਵਤਖੋਰੀ ਦੇ ਪ੍ਰਚੱਲਣ ਨੂੰ ਠੱਲ ਪਾਉਂਣ ਦਾ ਸੁਨੇਹਾ ਦਿੰਦੇ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਦੇ ਲਿਖੇ ਅਤੇ ਨਿਰਦੇਸ਼ਤ ਨਾਟਕ “ਦਫਤਰ” ਦੇ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਭਾਵ-ਪੂਰਤ ਮੰਚਣ ਨੇ ਭਰਵੀ ਗਿਣਤੀ ਵਿਚ ਹਾਜ਼ਿਰ ਦਰਸ਼ਕਾਂ ’ਤੇ ਗਹਿਰਾ ਪ੍ਰਭਾਵ ਪਾਇਆ।ਇਹ ਮੰਚਣ ਸਰਘੀ ਕਲਾ ਕੇਂਦਰ ਮੁਹਾਲੀ ਵੱਲੋਂ ਸੰਗੀਤ ਨਾਟਕ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਕੀਤਾ। ਨਾਟਕ ਦੇ ਗੀਤ ਨਾਮਵਰ ਸ਼ਾਇਰ ਜਸਵਿੰਦਰ ਦੇ, ਸੰਗੀਤ ਪੰਜਾਬੀ ਫਿਲਮਾਂ ਦੇ ਚਰਚਿੱਤ ਸੰਗੀਤਕਾਰ ਜਤਿੰਦਰ ਸ਼ਾਹ ਦੇ ਅਤੇ ਸੰਗੀਤ ਸੰਚਾਲਨ ਰਿਸ਼ਮਰਾਗ ਨੇ ਕੀਤਾ।ਕੱਕੂ ਦੀਵਾਨ ਦੀ ਡਿਜ਼ਾਇੰਨਗ, ਰਿੱਤੂਰਾਗ ਕੌਰ ਦੇ ਰੌਸ਼ਨੀ ਪ੍ਰਭਾਵ, ਵਿੱਕੀ ਮਾਰਤਿਆ ਦੇ ਮੇਕਅੱਪ, ਅਪੂਰਵਾ ਦੀ ਭੇਸ਼-ਭੂਸਾ, ਮੰਚ-ਸੱਜਾ ਗੁਰਵਿੰਦਰ ਬੈਦਵਾਨ, ਹਰਇੰਦਰ ਹਰ ਨੇ ਨਾਟਕ ਨੂੰ ਭਾਵ-ਪੂਰਤ ਬਣਾਉਂਣ ਵਿਚ ਆਪਣਾ ਨਿੱਘਰ ਯੋਗਦਾਨ ਪਾਇਆ।
ਨਾਟਕ ਵਿਚ ਸਰਘੀ ਪ੍ਰੀਵਾਰ ਦੇ ਨਾਟ-ਕਰਮੀ ਪੰਜਾਬੀ ਰੰਗਮੰਚ, ਟੀ.ਵੀ. ਅਤੇ ਫਿਲਮਾਂ ਦੇ ਕਲਾਕਾਰ ਰੰਜੀਵਨ ਸਿੰਘ, ਮਨਪ੍ਰੀਤ ਸਿੰਘ ਮਨੀ, ਗੁਰਪ੍ਰੀਤ ਧਾਲੀਵਾਲ, ਤੇ ਅਪੂਰਵਾ, ਵਿੱਕੀ ਮਾਰਤਿਆ ਅਤੇ ਮਨਦੀਪ ਸਿੰਘ, ਕਮਲ ਸ਼ਰਮਾਂ, ਐਮੀ ਹਿਰਦੈ, ਅਵਤਾਰ ਕੌਰ, ਗੁਰਵਿੰਦਰ ਬੈਦਵਾਨ, ਰਿਸ਼ਮਰਾਗ, ਹਰਇੰਦਰ ਹਰ, ਸ਼ਿਵਾਂਸ਼ ਸ਼ਰਮਾਂ ਵੱਖ-ਵੱਖ ਕਿਰਦਾਰ ਅਦਾ ਕਰਦੇ ਨਜ਼ਰ ਆਏ।
ਨਾਟਕ ਦੇ ਮੰਚਣ ਦੌਰਾਨ ਸ੍ਰੀ ਬਲਬੀਰ ਸਿੰਘ ਸਿੱਧੂ, ਕੈਬਿਨਟ ਮੰਤਰੀ ਪੰਜਾਬ ਦੇ ਰਾਜਨੀਤਿਕ ਰੁਝੇਂਵੇਆਂ ਕਾਰਣ ਉਨਾਂ ਦੇ ਪੁੱਤਰ ਐਡਵੋਕੇਟ ਕੰਵਰਪ੍ਰੀਤ ਸਿੰਘ ਸਿੱਧੂ ਅਤੇ ਸਾਹਿਤਕ ਮੱਸ ਰੱਖਣ ਵਾਲੇ ਐਸ.ਐਸ.ਪੀ. ਸ੍ਰੀ ਗੁਰਪ੍ਰੀਤ ਸਿੰਘ ਤੂਰ ਨੇ ਨਾਟਕ ਦੇ ਮੰਚਣ ਉਪਰੰਤ ਦਰਸ਼ਕਾਂ ਨਾਲ ਪ੍ਰਭਾਵ ਸਾਂਝੇ ਕਰਦੇ ਕਿਹਾ ਕਿ ਸਰਕਾਰੀ ਦਫਤਰਾਂ ਵਿਚ ਰਿਸ਼ਵਤ ਖੋਰੀ ਕੰਮ ਨਾ ਕਰਨ ਦਾ ਰੁਝਾਣ ਅਤੇ ਭ੍ਰਿਸ਼ਟਾਚਾਰ ਘੱਟਣ ਦੀ ਥਾਂ ਦਿਨੋ-ਦਿਨ ਵੱਧਦਾ ਜਾ ਰਿਹਾ ਹੈ।ਜੋ ਚਿੰਤਾ ਦਾ ਵਿਸ਼ਾ ਹੈ।ਸੰਜੀਵਨ ਨੇ ਨਾਟਕ “ਦਫਤਰ” ਰਾਹੀ ਸਰਕਾਰੀ ਦਫਤਰਾਂ ਦੀ ਹੂ-ਬ-ਹੂ ਤਸਵੀਰ ਪੇਸ਼ ਕੀਤੀ ਹੈ।ਪਿਛਲੇ ਤਿੰਨ ਦਹਾਕਿਆਂ ਤੋਂ ਨਾਟਕਾਂ ਰਾਹੀ ਸਮਾਜਿਕ ਸਰੋਕਾਰਾਂ ਅਤੇ ਸ਼ੌਸ਼ਿਤ ਵਰਗ ਦੀ ਗੱਲ ਕਰਨ ’ਤੇ ਉਨਾਂ ਸਰਘੀ ਕਲਾ ਕੇਂਦਰ ਨੂੰ ਵਧਾਈ ਦਿੱਤੀ।
Latest News : ਪਾਕਿਸਤਾਨ ਦੀ ਸ਼ਾਇਰਾ ਬੁਸ਼ਰਾ ਏਜਾਜ਼ ਦੀ ਸੱਜਰੀ ਸ਼ਾਇਰੀ : ਗੁਰਭਜਨ ਗਿੱਲ
Latest News : ਪਾਕਿਸਤਾਨ ਦੀ ਸ਼ਾਇਰਾ ਬੁਸ਼ਰਾ ਏਜਾਜ਼ ਦੀ ਸੱਜਰੀ ਸ਼ਾਇਰੀ : ਗੁਰਭਜਨ ਗਿੱਲ ਮੈਂ ਪੂਣੀ ਕੱਤੀ ਰਾਤ ਦੀ ਚੰਡੀਗੜ੍ਹ,...