ਚੰਡੀਗੜ, 29 ਦਸੰਬਰ (ਵਿਸ਼ਵ ਵਾਰਤਾ) ਨਾਟਕਕਾਰ ਤੇ ਨਾਟ-ਨਿਰਦੇਸ਼ਕ, ਇਪਟਾ, ਪੰਜਾਬ ਦੇ ਜਨਰਲ ਸੱਕਤਰ, ਸਰਘੀ ਕਲਾ ਕੇਂਦਰ ਦੇ ਪ੍ਰਧਾਨ, ਮਿਊੰਸਪਲ ਇੰਪਾਲਿਜ਼ ਯੂਨੀਅਨ ਦੇ ਬੁਾਲਰੇ, ਨਗਰ ਨਿਗਮ ਦੀ ਉਸ ਸਮੇਂ ਨੋਟੀਫੀਏਡ ਏਰੀਆ ਕਮੇਟੀ ਦੇ 1984 ਤੋਂ ਮੁੱਢਲੇ ਮੁਲਾਜ਼ਮ ਸੰਜੀਵਨਸਿੰਘ ਜੂਨੀਅਰ ਸਹਾਇਕ ਤੋਂ ਇੰਸਪੈਕਟਰ ਵੱਜੋਂ ਨਗਰ ਨਿਗਮ, ਸਾਹਿਬਜਾਦਾ ਅਜੀਤ ਸਿੰਘ ਨਗਰ, ਮੁਹਾਲੀ ਵਿਖੇ ਤਾਇਨਾਤ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਤਕਰੀਬਨ ਤਿੰਨ-ਸਾਢੇ ਤਿੰਨ ਦਹਾਕਿਆਂ ਤੋਂ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਅਤੇ ਅਧਿਕਾਰੀਆਂ/ਮੁਲਾਜ਼ਮਾਂ ਵਿਚ ਨਿਰੋਏ ਸਭਿਆਚਾਰ ਦੀ ਚੇਟਕ ਲਾਉਂਣਲਈ ਮੁਹਰਲਿਆਂ ਸਫਾਂ ਵਿਚ ਸੰਜੀਵਨ ਨੇ ਸਰਗਰਮ ਭੂਮਿਕਾ ਨਿਭਾਉਂਣ ਦੇ ਨਾਲ-ਨਾਲ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਅਦਾਕਾਰ, ਨਾਟਕਕਾਰ, ਨਾਟ-ਨਿਰਦੇਸ਼ਕ ਦੇ ਤੌਰ ਉਪਰ ਵਿਚਰਦੇ ਹੋਰੇਦੇਸ਼ਾਂ-ਵਿਦੇਸ਼ਾਂ ਵਿਚ ਆਪਣੀ ਕਲਾ ਅਤੇ ਫਨ ਦਾ ਮੁਜ਼ਾਹਰਾ ਕੀਤਾ ਅਤੇ ਇਪਟਾ, ਪੰਜਾਬ ਵੱਲੋਂ ਲੰਮੇ ਅਰਸੇ ਤੋਂ ਲੱਚਰ, ਅਸ਼ਲੀਲ, ਹਿੰਸਕ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਅਤੇ ਗੀਤਕਾਰੀ ਖਿਲਾਫ਼ ਸੰਘਰਸ਼ ਵਿੱਢਿਆ ਹੋਇਆ ਹੈ।