ਨਾਕੇ ‘ਤੇ ਖੜੇ ਪੁਲਿਸ ਦੇ ਇਕ ਕਾਂਸਟੇਬਲ ਦੀ ਹੱਤਿਆ ਕਰਨ ਵਾਲੇ ਅਤੇ ਦੂਜੇ ਕਾਂਸਟੇਬਲ ਨੂੰ ਜ਼ਖਮੀ ਕਰਨ ਵਾਲੇ ਕਾਰ ਚਾਲਕ ਖਿਲਾਫ ਕੇਸ ਦਰਜ
ਫਿਰੋਜ਼ਪੁਰ, 7 ਜੁਲਾਈ (ਵਿਸ਼ਵ ਵਾਰਤਾ) ਫਿਰੋਜ਼ਪੁਰ ਜ਼ਿਲ੍ਹੇ ਦੇ ਹਰੀਕੇ ਹੈੱਡਵਰਕਸ ਤੇ ਬਣੇ ਨਵੇਂ ਪੁਲ ਤੇ ਤੈਨਾਤ ਪੰਜਾਬ ਪੁਲਸ ਦੇ ਇੱਕ ਹਵਲਦਾਰ ਦੇ ਕਤਲ ਅਤੇ ਦੂਜੇ ਨੂੰ ਜਖਮੀ ਕਰਨ ਵਾਲੇ ਗੁਰਲਾਲ ਸਿੰਘ ਪੁੱਤਰ ਗੁਰਮੁਖ ਸਿੰਘ ਪੱਖੋਪੁਰ ਜ਼ਿਲ੍ਹਾ ਤਰਨਤਾਰਨ ਦੇ ਵਸਨੀਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਿਸ ਨੂੰ ਫੜੇ ਜਾਣ ‘ਤੇ ਪੁਲਿਸ ਨੇ ਜ਼ਮਾਨਤ‘ ਤੇ ਰਿਹਾ ਕਰ ਦਿੱਤਾ ਹੈ। ਇਹ ਜਾਣਕਾਰੀ ਦਿੰਦਿਆਂ ਏਐਸਆਈ ਸੁਖਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਹੌਲਦਾਰ ਦੇ ਰਿਸ਼ਤੇਦਾਰ ਵਿਰਸਾ ਸਿੰਘ ਪੁੱਤਰ ਗੁਰਮੁਖ ਸਿੰਘ ਨਿਵਾਸੀ ਰਸੂਲਪੁਰ ਨੇ ਦਿੱਤੇ ਬਿਆਨਾਂ ਵਿੱਚ ਦੱਸਿਆ ਹੈ ਕਿ ਸਵੇਰੇ ਕਰੀਬ 11.30 ਵਜੇ ਇੱਕ ਸਵਿਫਟ ਕਾਰ ਨੰਬਰ ਪੀ.ਬੀ.-08 ਡੀ.ਏ. 1883, ਜੋ ਕਿ ਬਹੁਤ ਲਾਪਰਵਾਹੀ ਅਤੇ ਤੇਜ਼ ਰਫਤਾਰ ਨਾਲ ਗੁਰਲਾਲ ਸਿੰਘ ਕਾਰ ਚਲਾ ਰਿਹਾ ਸੀ, ਨੇ ਬਲਾਕ ਤੇ ਖੜੇ ਹੌਲਦਾਰ ਨਿਸ਼ਾਨ ਸਿੰਘ ਦੇ ਵਿਚਕਾਰ ਜਾ ਕੇ ਸਾਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਨਿਸ਼ਾਨ ਸਿੰਘ ਦੀ ਮੌਤ ਹੋ ਗਈ। ਜਦਕਿ ਹੌਲਦਾਰ ਗੁਰਜਿੰਦਰ ਸਿੰਘ, ਜੋ ਉਸਦੇ ਨਾਲ ਡਿਓਟੀ ‘ਤੇ ਸੀ, ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਅਮਨਦੀਪ ਹਸਪਤਾਲ, ਸ਼੍ਰੀ ਅੰਮ੍ਰਿਤਸਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਨਾਕੇ ਨੂੰ ਵੀ ਕਾਫ਼ੀ ਨੁਕਸਾਨ ਝੱਲਣਾ ਪਿਆ ਹੈ।