ਬਰਨਾਲਾ/ਮਹਿਲ ਕਲਾਂ 27 ਮਈ, (ਤਰਸੇਮ ਗੋਇਲ)–ਬਰਨਾਲਾ ਜ਼ਿਲ੍ਹੇ ‘ਚ ਕੋਰੋਨਾ ਪਾਜ਼ੇਟਿਵ ਇਕ ਹੋਰ ਮਰੀਜ਼ ਦੀ ਪੁਸ਼ਟੀ ਹੋਈ ਹੈ। ਮਹਿਲ ਕਲਾਂ ਕਮਿਊਨਿਟੀ ਹੈਲਥ ਸੈਂਟਰ ਵਿਖੇ ਆਈਸੋਲੇਸ਼ਨ ਸੈਂਟਰ ‘ਚ ਨਾਂਦੇੜ ਸਾਹਿਬ ਤੋਂ ਆਏ ਤਿੰਨ ਵਿਅਕਤੀਆਂ ਨੂੰ ਇਕਾਂਤਵਾਸ ‘ਚ ਰੱਖੇ ਜਾਣ ਤੋਂ ਬਾਅਦ ਸੈਂਪਲ ਜਾਂਚ ਲਈ ਭੇਜੇ ਜਾਣ ‘ਤੇ ਇਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਕੋਰੋਨਾ ਰੈਪਿਡ ਰਿਸਪਾਂਸ ਟੀਮ ਦੇ ਡਾ. ਸਿਮਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ 25 ਮਈ ਨੂੰ ਤਿੰਨ ਵਿਅਕਤੀ ਨਾਂਦੇੜ ਸਾਹਿਬ ਤੋਂ ਕਸਬਾ ਮਹਿਲ ਕਲਾਂ ਵਿਖੇ ਪੁੱਜੇ ਸੀ ਜਿਨ੍ਹਾਂ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਇਕਾਂਤਵਾਸ 14 ਦਿਨਾਂ ਲਈ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਵਿਖੇ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਤਿੰਨਾਂ ਵਿਅਕਤੀਆਂ ਦੇ ਜਾਂਚ ਲਈ ਸੈਂਪਲ ਭੇਜਣ ਤੋਂ ਬਾਅਦ ਆਈ ਜਾਂਚ ਰਿਪੋਰਟ ‘ਚ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁੱਬੇ ਨਾਲ ਸਬੰਧਿਤ ਇਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਤੇ ਉਸ ਵਿਅਕਤੀ ਨੂੰ ਇਲਾਜ ਲਈ ਬਰਨਾਲਾ ਰੈਫਰ ਕੀਤਾ ਗਿਆ ਹੈ ਜਦਕਿ ਦੋ ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਉਣ ‘ਤੇ ਪਿੰਡ ਅੰਦਰ ਬਣੇ ਕੁਆਰੰਟਾਈਨ ਸੈਂਟਰ ‘ਚ ਸਿਹਤ ਵਿਭਾਗ ਦੀ ਟੀਮ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ